ਸੀ.ਆਈ.ਏ ਸਟਾਫ ਫਗਵਾੜਾ ਵੱਲੋਂ ਨਸ਼ਿਆ ਤੇ ਹਥਿਆਰਾਂ ਦੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫ਼ਤਾਰ

ਫਗਵਾੜਾ, 19 ਅਗਸਤ (ਰਮਨਦੀਪ) – ਸੀ.ਆਈ.ਏ ਸਟਾਫ ਫਗਵਾੜਾ ਨੇ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਸਬੰਧੀ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 2 ਨੌਜਵਾਨਾਂ ਨੂੰ ਇੱਕ ਕਰੇਟਾ ਗੱਡੀ, ਇੱਕ ਸਵਿਫਟ ਡਿਜ਼ਾਇਰ ਕਾਰ, 2 ਪਿਸਟਲ ਅਤੇ 25 ਨਸ਼ੀਲਿਆਂ ਟੀਕਿਆ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਪੁਲਿਸ ਨੇ ਰਾਵਲਪਿੰਡੀ ਸਾਈਡ ਗਸ਼ਤ ਦੌਰਾਨ ਕਰੇਟਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿਚ ਸਵਾਰ 2 ਨੌਜਵਾਨ ਪੁਲਿਸ ਨੂੰ ਦੇਖਕੇ ਭੱਜਣ ਲੱਗੇ ਤਾਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਤੋਂ ਡਰੱਗ ਤੇ ਹਥਿਆਰ ਬਰਾਮਦ ਹੋਏ।ਗ੍ਰਿਫ਼ਤਾਰ ਨੌਜਵਾਨਾਂ ਦੀ ਪਹਿਚਾਣ ਗੁਰਪਾਲ ਸਿੰਘ ਉਰਫ ਪਾਲਾ ਪੁੱਤਰ ਸੁਖਜੀਵਨ ਸਿੰਘ ਵਾਸੀ ਪਿੰਡ ਖੇੜਾ ਫਗਵਾੜਾ ਅਤੇ ਅਮਨਦੀਪ ਸਿੰਘ ਪੁੱਤਰ ਬੂਆ ਸਿੰਘ ਵਾਸੀ ਡੋਗਰਾਵਾਲ ਜ਼ਿਲ੍ਹਾ ਕਪੂਰਥਲਾ ਵਜੋ ਹੋਈ ਹੈ। ਐੱਸ.ਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪਾਲ ਸਿੰਘ ਉਰਫ ਪਾਲਾ ਹਥਿਆਰਾਂ ਅਤੇ ਡਰੱਗ ਦਾ ਸਮਗਲਰ ਹੈ। ਇਸ ਦੇ ਸਬੰਧ ਨਾਮੀ ਸਮਗਲਰ ਕੁਲਦੀਪ ਸਿੰਘ ਉਰਫ ਸਾਬੀ ਵਾਸੀ ਬਾਦਸ਼ਾਹਪੁਰ ਜ਼ਿਲ੍ਹਾ ਕਪੂਰਥਲਾ ਨਾਲ ਜੁੜੇ ਹੋਏ ਸਨ ਜੋ ਕਿ ਪਾਲੇ ਨੂੰ ਹਥਿਆਰ ਅਤੇ ਡਰੱਗ ਸਪਲਾਈ ਕਰਦਾ ਹੈ। ਦੂਜਾ ਫੜਿਆ ਗਿਆਂ ਨੌਜਵਾਨ ਅਮਨਦੀਪ ਸਾਬੀ ਦੀ ਭੂਆ ਦਾ ਲੜਕਾ ਹੈ ਜਿਸ ਰਾਹੀ ਉਸ ਦਾ ਮੇਲਮਿਲਾਪ ਪਾਲੇ ਨਾਲ ਹੋਇਆ ਸੀ। ਇਸ ਗਿਰੋਹ ਨਾਲ ਹੋਰ ਵੀ ਲੋਕ ਜੁੜੇ ਹੋਏ ਹਨ। ਪੁਲਿਸ ਨੇ ਦੋਵਾਂ ਖਿਲਾਫ ਐਨ.ਡੀ.ਪੀ.ਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।

Leave a Reply

Your email address will not be published. Required fields are marked *