ਫਗਵਾੜਾ, 19 ਅਗਸਤ (ਰਮਨਦੀਪ) ਪਿਛਲੇ ਕਈ ਦਿਨਾਂ ਤੋਂ ਫਗਵਾੜਾ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾਵਾਂ ਵਿੱਚ ਚੱਲ ਰਹੇ ਮੱਤਭੇਦ ਨੂੰ ਖਤਮ ਕਰਵਾਉਣ ਲਈ ਮੋਹਨ ਸਿੰਘ ਸਾਂਈ ਵੱਲੋਂ ਗੁਰਦੁਆਰਾ ਅਕਾਲੀ ਬੰਗਾਂ ਰੋਡ ਫਗਵਾੜਾ ਵਿਖੇ ਅਕਾਲੀ ਦਲ ਦੇ ਨੇਤਾਵਾ ਦੀ ਇੱਕ ਜੁਟਤਾ ਲਈ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਇਸ ਅਰਦਾਸ ਸਮਾਗਮ ਵਿੱਚ ਜਿੱਥੇ ਕਿ ਜਥੇਦਾਰ ਜਰਨੈਲ ਸਿੰਘ ਵਾਹਦ, ਬੀਬੀ ਸਰਬਜੀਤ ਕੌਰ, ਰਣਜੀਤ ਸਿੰਘ ਖੁਰਾਣਾ, ਬਹਾਦਰ ਸਿੰਘ ਸੰਗਤਪੁਰ, ਸੁਖਬੀਰ ਸਿੰਘ ਕਿੰਨੜਾ, ਗੁਰਮੀਤ ਸਿੰਘ ਰਾਵਲਪਿੰਡੀ, ਜਸਵਿੰਦਰ ਸਿੰਘ ਭਗਤਪੁਰਾ ਅਤੇ ਸਰੂਪ ਸਿੰਘ ਖਲਵਾੜਾ ਮੌਜੂਦ ਰਹੇ ਉਥੇ ਹੀ ਸਰਵਨ ਸਿੰਘ ਕੁਲਾਰ ਧੜੇ ਦਾ ਇੱਕ ਵੀ ਨੇਤਾ ਮੌਜੂਦ ਨਹੀ ਸੀ। ਇਸ ਮੋਕੇ ‘ਤੇ ਮੋਹਨ ਸਿੰਘ ਸਾਂਈ ਨੇ ਕਿਹਾ ਕਿ ਫਗਵਾੜਾ ਵਿੱਚ ਅਕਾਲੀ ਦਲ ਬਾਦਲ ਦੇ ਵਰਕਰਾਂ ਅਤੇ ਨੇਤਾਵਾ ਵਿੱਚ ਮੱਤਭੇਦ ਚੱਲ ਰਿਹਾ ਹੈ ਉਸ ਦੀ ਇੱਕ ਜੁਟਤਾ ਲਈ ਹੀ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ।