ਫਗਵਾੜਾ – ਨਗਰ ਨਿਗਮ ‘ਚ ਵਾਪਸ ਸ਼ਾਮਿਲ ਕਰਨ ‘ਤੇ ਸੀਵਰਮੈਨਾਂ ਵੱਲੋਂ ਹਲਕਾ ਵਿਧਾਇਕ ਧਾਲੀਵਾਲ ਦਾ ਧੰਨਵਾਦ

ਫਗਵਾੜਾ, 19 ਅਗਸਤ (ਰਮਨਦੀਪ) ਫਗਵਾੜਾ ਵਿਖੇ 2014 ਤੋਂ ਸੀਵਰੇਜ ਬੋਰਡ ਨੂੰ ਨਗਰ ਨਿਗਮ ਅਲੱਗ ਕਰ ਦਿੱਤਾ ਗਿਆ ਸੀ ਜਿਸ ਦੇ ਚੱਲਦਿਆ ਸਮੂਹ ਸੀਵਰਮੈਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਕਰ ਉਨਾਂ ਨੂੰ ਵਾਪਸ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾ ਸਦਕਾ ਸੀਵਰਮੈਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਪੂਰੀ ਹੋ ਗਈ ਹੈ ਤੇ ਸਮੂਹ ਸੀਵਰਮੈਨਾਂ ਦੀ ਵਾਪਸੀ ਹੁਣ ਨਗਰ ਨਿਗਮ ਵਿੱਚ ਹੋ ਗਈ ਹੈ। ਇਸ ਸਬੰਧੀ ਇੱਕ ਸਮਾਗਮ ਜੈ ਭੀਮ ਇੰਪਲਾਇਜ ਯੂਨੀਅਨ ਵੱਲੋਂ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਅਤੇ ਸੈਂਟਰਲ ਵਾਲਮੀਕਿ ਸਭਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੋਰ ‘ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਮੂਹ ਸੀਵਰਮੈਨਾਂ ਨੂੰ ਵਾਪਿਸ ਨਗਰ ਨਿਗਮ ਵਿੱਚ ਸ਼ਾਮਿਲ ਕਰਵਾਉਣ ‘ਤੇ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ ਉਥੇ ਹੀ ਵਿਧਾਇਕ ਧਾਲੀਵਾਲ ਨੇ ਕਿਹਾ ਕਿ 2014 ਤੋਂ ਸੀਵਰਮੈਨਾਂ ਨੂੰ ਨਗਰ ਨਿਗਮ ਤੋਂ ਅਲੱਗ ਕਰ ਦਿੱਤਾ ਗਿਆ ਸੀ ਪਰ ਹੁਣ ਇਨਾਂ ਨੂੰ ਵਾਪਸ ਨਗਰ ਨਿਗਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਸਮੂਹ ਸੀਵਰਮੈਨ ਪਹਿਲਾ ਨਾਲੋਂ ਜਿਆਦਾ ਕੰਮ ਕਰਨਗੇ।ਉਧਰ ਧਰਮਵੀਰ ਸੇਠੀ ਨੇ ਜਿੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਉਥੇ ਹੀ ਉਨਾਂ ਕਿਹਾ ਕਿ ਇਸ ਸਮੇਂ ਸਿਰਫ 32 ਸੀਵਰਮੈਨ ਹੀ ਕੰਮ ਕਰ ਰਹੇ ਹਨ ਅਤੇ ਨਿਗਮ ਬਣਨ ਤੋਂ ਬਾਅਦ ਸ਼ਹਿਰ ਵੀ ਵੱਡਾ ਬਣ ਗਿਆ ਹੈ।ਇਸ ਦੇ ਚੱਲਦਿਆ ਹੀ ਉਨਾਂ ਸਰਕਾਰ ਨੂੰ ਹੋਰ ਸੀਵਰਮੈਨ ਭਰਤੀ ਕਰਨ ਲਈ ਕਿਹਾ।

Leave a Reply

Your email address will not be published. Required fields are marked *