ਕਾਬੁਲ, 19 ਅਗਸਤ – ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਅਫਗਾਨਿਸਤਾਨ ਦੇ ਅਸਦਾਬਾਦ ਸ਼ਹਿਰ ਵਿਖੇ ਰੈਲੀ ਕੱਢ ਰਹੇ ਲੋਕਾਂ ਉੱਪਰ ਤਾਲਿਬਾਨੀ ਲੜਾਕਿਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਕਈ ਲੋਕ ਮਾਰੇ ਗਏ। ਲੋਕਾਂ ਵੱਲੋਂ ਅਫਗਾਨਿਸਤਾਨ ਦੇ ਝੰਡੇ ਹੱਥਾਂ ਵਿਚ ਫੜੀ ਰੈਲੀ ਕੱਢੀ ਜਾ ਰਹੀ ਸੀ ਕਿ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।