ਜਲੰਧਰ, 20 ਅਗਸਤ – ਗੰਨੇ ਦੀ ਬਕਾਇਆ ਰਾਸ਼ੀ ਅਤੇ ਸਮਰਥਨ ਮੁੱਲ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਦੇ ਰਾਮਾਮੰਡੀ ਨੇੜੇ ਧੰਨੋਵਾਲੀ ਫਾਟਕ ‘ਤੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾਗਿਆ। ਇਸ ਦੌਰਾਨ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਟ੍ਰੈਫਿਕ ਪੁਲਿਸ ਨੇ ਰੂਟ ਡਾਇਵਰਟ ਕਰ ਦਿੱਤਾ ਹੈ।ਪਠਾਨਕੋਟ ਜੰਮੂ ਜਾਣ ਲਈ ਫਗਵਾੜਾ ਤੋਂ ਹੁਸ਼ਿਆਰਪੁਰ, ਟਾਂਡਾ, ਦਸੂਹਾ ਰੋਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਦਕਿ ਜਲੰਧਰ ਲਈ ਆਦਮਪੁਰ, ਜੰਡੂਸਿੰਘਾ ਅਤੇ ਲੰਮਾ ਪਿੰਡ ਤੋਂ ਆਉਣਾ ਹੋਵੇਗਾ।ਇਸੇ ਤਰਾਂ ਲੁਧਿਆਣਾ-ਦਿੱਲੀ ਜਾਣ ਲਈ ਟ੍ਰੈਫਿਕ ਨੂੰ ਸਮਰਾ ਚੌਂਕ, 66 ਫੁੱਟੀ ਰੋਡ, ਜਮਸ਼ੇਰ-ਜੰਡਿਆਲਾ ਅਤੇ ਫਗਵਾੜਾ ਤੋਂ ਜਾਣਾ ਹੋਵੇਗਾ। ਇਸੇ ਤਰਾਂ ਮੋਗਾ, ਸ਼ਾਹਕੋਟ ਅਤੇ ਨਕੋਦਰ ਜਾਣ ਆਉਣ ਲਈ ਟੀ ਪੁਆਇੰਟ ਪ੍ਰਾਤਪਪੁਰਾ ਚੌਂਕ, ਵਡਾਲਾ ਚੌਂਕ, ਟੀ-ਪੁਆਇੰਟ ਡਾ. ਬੀ.ਆਰ.ਅੰਬੇਡਕਰ ਚੌਂਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ ਜਦਕਿ ਅੰਮ੍ਰਿਤਸਰ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਲੰਮਾ ਪਿੰਡ, ਰਾਮਾਂਮੰਡੀ ਚੌਂਕ, ਹੁਸ਼ਿਆਰਪੁਰ ਰੋਡ ਵੱਲ ਡਾਇਵਰਟ ਕੀਤਾ ਗਿਆ ਹੈ। ਪਠਾਨਕੋਟ-ਜੰਮੂ ਤੋਂ ਆਉਣ ਵਾਲੇ ਹੈਵੀ ਵੀਕ੍ਹਲ ਟਾਂਡਾ ਤੋਂ ਹੁਸ਼ਿਆਰਪੁਰ, ਕਿਸ਼ਨਗੜ ਅਤੇ ਕਰਤਾਰਪੁਰ ਵੱਲ ਨੂੰ ਡਾਇਵਰਟ ਹੋਣਗੇ।ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਡਾਇਵਰਟ ਰੂਟ ਦਾ ਇਸਤੇਮਾਲ ਕਰਨ ਲਈ ਕਿਹਾ ਹੈ ਤੇ ਜ਼ਰੂਰਤ ਪੈਣ ‘ਤੇ ਟ੍ਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ 0181-2227296 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।