ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਲਈ ਕਾਫਿਲੇ ਰਵਾਨਾ

ਫਗਵਾੜਾ/ਪਾਂਸ਼ਟਾ, 20 ਅਗਸਤ (ਰਮਨਦੀਪ/ਰਜਿੰਦਰ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਗੰਨੇ ਦਾ ਖਰੀਦ ਮੁੱਲ ਵਧਾਉਣ ਅਤੇ ਖੰਡ ਮਿੱਲਾਂ ਵੱਲੋਂ ਬਕਾਇਆ ਵਾਪਿਸ ਨਾ ਕਰਨ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਦੇ ਧੰਨੋਵਾਲੀ ਫਾਟਕ ‘ਤੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਧਰਨਾ ਲਗਾਇਆ ਗਿਆ।ਇਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਕਿਸਾਨਾ ਦਾ ਇੱਕ ਵੱਡਾ ਕਾਫਿਲਾ ਕੋਨਿਕਾ ਰਿਜ਼ੋਰਟ ਫਗਵਾੜਾ ਤੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੋਕੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾ ਨੂੰ ਗੰਨੇ ਦੀ ਬਕਾਇਆ ਰਾਸ਼ੀ ਜੋ ਕਿ ਇਕੱਲੀ ਫਗਵਾੜਾ ਦੀ ਕਰੋੜ ਰੁਪਏ ਬਣਦੀ ਹੈ ਅਜੇ ਤੱਕ ਜਾਰੀ ਨਹੀ ਕੀਤੀ ਗਈ ਅਤੇ ਨਾਂ ਹੀ 2017 ਤੋਂ ਬਾਅਦ ਗੰਨੇ ਦੀ ਫਸਲ ਦਾ ਮੁੱਲ ਵਧਾਇਆ ਗਿਆ ਹੈ। ਜਿਸ ਦੇ ਚੱਲਦਿਆ ਹੀ ਕਿਸਾਨਾ ਵੱਲੋਂ ਇਹ ਧਰਨਾ ਪ੍ਰਦਰਸ਼ਨ ਕਰਨ ਦੀ ਪੋ੍ਰਗਰਾਮ ਉਲੀਕਿਆ ਗਿਆ ਹੈ।ਕਿਸਾਨ ਨੇਤਾ ਕਿਰਪਾਲ ਸਿੰਘ ਮੁਸਾਪੁਰ ਅਤੇ ਮੇਜਰ ਸਿੰਘ ਸਿੱਧਪੁਰ ਨੇ ਕਿਹਾ ਕਿ ਹਰਿਆਣਾ ਵਿੱਚ ਗੰਨੇ ਦਾ ਮੁੱਲ 350 ਪ੍ਰਤੀ ਕੁਇੰਟਲ ਹੈ ਜਦ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾ ਨੂੰ ਸਿਰਫ 310 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਮੁੱਲ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੱਕ ਪੰਜਾਬ ਦੇ ਕਿਸਾਨਾ ਨੂੰ ਗੰਨੇ ਦੀ ਕੀਮਤ 400 ਰੁਪਏ ਪ੍ਰਤੀ ਕੁਇਟਲ ਨਹੀ ਕਰਦੀ ਉਨਾਂ ਚਿਰ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।ਧਰਨੇ ਦੌਰਾਨ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਆਵੇਗੀ ਉਸ ਲਈ ਉਨ੍ਹਾਂ ਲੋਕਾਂ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਕਿਸਾਨਾ ਦੀ ਵੀ ਇਹ ਮਜਬੂਰੀ ਹੈ।ਇਸ ਤੋਂ ਇਲਾਵਾ ਪਿੰਡ ਨਸੀਰਾਬਾਦ ਤੋ ਵੀ ਵੱਡੀ ਗਿਣਤੀ ਵਿੱਚ ਕਿਸਾਨਾ ਦਾ ਜੱਥਾ ਕਿਸਾਨਾ ਵੱਲੋ ਧੰਨੋਵਾਲੀ ਫਾਟਕ ਨਜਦੀਕ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਇਆ। ਇਸ ਮੋਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਕਿਸਾਨਾ ਦੀਆਂ ਮੰਗਾਂ ਨੂੰ ਪੂਰਾ ਨਹੀ ਕਰਦੀ ਉਦੋ ਤੱਕ ਕਿਸਾਨ ਜਥੇਬੰਦੀਆਂ ਆਪਣਾ ਸੰਘਰਸ਼ ਜਾਰੀ ਰੱਖਣਗੀਆ। ਉਨਾਂ ਸੂਬਾ ਸਰਕਾਰ ਪਾਸੋ ਮੰਗ ਕੀਤੀ ਕਿ ਕਿਸਾਨਾ ਨੂੰ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਮੰਨਿਆਂ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਨਾ ਆਵੇ।

Leave a Reply

Your email address will not be published. Required fields are marked *