ਕਾਬੁਲ, 21 ਅਗਸਤ – ਸੂਤਰਾਂ ਅਨੁਸਾਰ ਕਾਬੁਲ ਹਵਾਈ ਅੱਡੇ ਤੋਂ ਤਾਲਿਬਾਨੀ 150 ਲੋਕਾਂ ਨੂੰ ਜਬਰੀ ਅਗਵਾ ਕਰਕੇ ਆਪਣੇ ਨਾਲ ਲੈ ਗਏ। ਇਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਹਨ। ਅਗਵਾ ਕੀਤੇ ਗਏ ਲੋਕਾਂ ‘ਚ ਅਫਗਾਨੀ ਨਾਗਰਿਕਾਂ ਅਤੇ ਅਫਗਾਨੀ ਸਿੱਖਾਂ ਤੋਂ ਇਲਾਵਾ ਜ਼ਿਆਦਾਤਰ ਆਮ ਭਾਰਤੀ ਨਾਗਰਿਕ ਸ਼ਾਮਲ ਹਨ।ਓਧਰ ਤਾਲਿਬਾਨ ਦੇ ਬੁਲਾਰੇ ਅਹਿਮਦੁੱਲਾਹ ਵਸੇਕ ਨੇ 150 ਲੋਕਾਂ ਨੂੰ ਅਗਵਾ ਕਰਨ ਦੀਆਂ ਖਬਰਾਂ ਨਕਾਰੀਆ ਹਨ।