ਯੂਥ ਮੋਰਚਾ ਫਗਵਾੜਾ ਦਾ ਨੇਕ ਉਪਰਾਲਾ, ਸਿਵਲ ਹਸਪਤਾਲ ‘ਚ ਸ਼ੁਰੂ ਕੀਤੀ ਲੰਗਰ ਦੀ ਸੇਵਾ

ਫਗਵਾੜਾ, 21 ਅਗਸਤ (ਰਮਨਦੀਪ) ਯੂਥ ਵਾਇਸ ਫਾਊਡੇਂਸ਼ਨ ਯੂਥ ਮੋਰਚਾ ਜਲੰਧਰ ਪਿਛਲੇ 110 ਦਿਨਾਂ ਤੋਂ ਸਿਵਲ ਹਸਪਤਾਲ ਜਲੰਧਰ ਵਿਖੇ ਕੋਰੋਨਾ ਮਰੀਜਾਂ ਅਤੇ ਹੋਰਨਾਂ ਜਰੂਰਤਮੰਦ ਮਰੀਜਾਂ ਲਈ ਲੰਗਰ ਦੀ ਸੇਵਾ ਨਿਭਾ ਰਹੀ ਹੈ ਵੱਲੋਂ ਯੂਥ ਮੋਰਚਾ ਫਗਵਾੜਾ ਦੇ ਬੇਨਰ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਵੀ ਲੰਗਰ ਦੀ ਸ਼ੁਰੂਆਤ ਕੀਤੀ ਗਈ। ਇਸ ਲੰਗਰ ਦੀ ਸ਼ੁਰਆਤ ਗੁਰਦੁਆਰਾ ਰਾਮਗੜੀਆ ਸਤਨਾਮਪੁਰਾ ਫਗਵਾੜਾ ਤੋਂ ਅਕਾਲ ਪੁਰਖ ਅੱਗੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ। ਇਸ ਦੋਰਾਨ ਵਿਸ਼ੇਸ਼ ਤੋਰ ‘ਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਲੈਹਿੰਬਰ ਰਾਮ, ਸਾਬਕਾ ਮੇਅਰ ਅਰੁਣ ਖੋਸਲਾ, ਗਜਬੀਰ ਸਿੰਘ ਵਾਲੀਆ, ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਦੇ ਸੰਸਥਾਪਕ ਪ੍ਰਧਾਨ ਹਰਮਿੰਦਰ ਸਿੰਘ ਬਸਰਾ, ਮੋਹਨ ਸਿੰਘ ਗਾਂਧੀ, ਟਿੰਮੀ ਨਾਗਪਾਲ ਅਤੇ ਜਸਕਰਨ ਸਿੰਘ ਪਹੁੰਚੇ।ਬੁਲਾਰਿਆ ਨੇ ਸੰਸਥਾਂ ਵੱਲੋਂ ਸ਼ੁਰੂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ।ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਉਨਾਂ ਵੱਲੋਂ ਜਲੰਧਰ ਤੋਂ ਬਾਅਦ ਹੁਣ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਰੋਨਾ ਮਰੀਜਾਂ ਅਤੇ ਹੋਰ ਜਰੂਰਤਮੰਦ ਮਰੀਜਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਕਿ ਲਗਤਾਰ ਜਾਰੀ ਰਹੇਗੀ। ਉਨਾਂ ਕਿਹਾ ਕਿ ਜਿਸ ਕਿਸੇ ਵੀ ਜਰੂਰਤਮੰਦ ਇਨਸਾਨ ਨੂੰ ਕਿਸੇ ਵੀ ਤਰਾਂ ਦੀ ਮਦਦ ਚਾਹੀਦੀ ਹੋਵੇ ਤਾਂ ਉਹ ਇਸ ਸੰਸਥਾ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਸਥਾਂ ਨਾਲ ਜੁੜ ਕੇ ਮਾਨਵਤਾ ਦੀ ਸੇਵਾ ਕਰਨ ਤਾਂ ਜੋ ਇਸ ਸੰਸਥਾਂ ਨੂੰ ਪੰਜਾਬ ਹੀ ਨਹੀ ਬਲਕਿ ਪੂਰੀ ਦੁਨੀਆਂ ਵਿੱਚ ਮਾਣ ਤੇ ਸਤਿਕਾਰ ਮਿਲ ਸਕੇ। ਉਨਾਂ ਕਿਹਾ ਕਿ ਜਲਦ ਹੀ ਯੂਥ ਮੋਰਚਾ ਫਗਵਾੜਾ ਦੇ ਮੈਂਬਰਾਂ ਦੇ ਮੋਬਾਇਲ ਨੰਬਰ ਵੀ ਲੋਕਾਂ ਤੱਕ ਪਹੁੰਚਾਏ ਜਾਣਗੇ। ਉਨਾਂ ਫਗਵਾੜਾ ਵਾਸੀਆਂ ਦਾ ਦਿੱਤੇ ਸਹਿਯੋਗ ਨਾਲ ਧੰਨਵਾਦ ਕੀਤਾ

Leave a Reply

Your email address will not be published. Required fields are marked *