ਫਗਵਾੜਾ (ਐੱਮ.ਐੱਸ ਰਾਜਾ) ਕਾਫਲਾ ਏ ਮੀਰ ਆਲ ਇੰਡੀਆਂ ਰਜਿ ਪੰਜਾਬ ਦਾ ਇੱਕ ਕਾਫਲਾ ਜਿਆਰਤ –ਏ ਸ਼੍ਰੀ ਦਰਬਾਰ ਸਾਹਿਬ ਲਈ ਫਗਵਾੜਾ ਤੋਂ ਰਵਾਨਾ ਹੋਇਆ। ਇਹ ਕਾਫਲਾ ਆਪਣੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ ਨੂੰ ਮਿਲੇਗਾ। ਇਸ ਕਾਫਲੇ ਨੂੰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾਂ ਅਤੇ ਰੋਜਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਜੀ ਅਤੇ ਸਾਂਈ ਪੱਪਲ ਸ਼ਾਹ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਾਨਾ ਕਰਨ ਤੋਂ ਪਹਿਲਾ ਕਾਫਲੇ ਦੀ ਚੜਦੀ ਕਲਾਂ ਲਈ ਅਰਦਾਸ ਵੀ ਕੀਤੀ ਗਈ ਉਪਰੰਤ ਕਮੇਟੀ ਦੇ ਆਗੂ ਬੂਟਾ ਮਹੁੰਮਦ, ਸਰਦਾਰ ਅਲੀ ਅਤੇ ਫਿਰੋਜ ਖਾਨ ਵੱਲੋ ਆਏ ਹੋਏ ਸੰਤਾਂ ਮਹਾਂਪੁਰਸ਼ਾ ਤੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਬੂਟਾ ਮਹੁੰਮਦ ਨੇ ਕਿਹਾ ਕਿ ਉਹ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ ਬਾਬਾ ਮਰਦਾਨਾ ਜੀ ਦੇ ਵੰਸ਼ ਚੋਂ ਹਨ ਤੇ ਉਹਨਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ ਪਾਸੋ ਮੰਗ ਕੀਤੀ ਕਿ ਬਾਬਾ ਮਰਦਾਨਾ ਜੀ ਵੀ ਜਨਮ ਦਿਹਾੜਾ ਵੱਡੇ ਪੱਧਰ ਤੇ ਪਹਿਲ ਦੇ ਅਧਾਰ ਤੇ ਮਨਾਇਆ ਜਾਵੇ, ਪੰਜ ਤਖਤਾਂ ਤੇ ਵੀ ਬਾਬਾ ਜੀ ਦੀ ਯਾਦ ਵਿੱਚ ਵੱਡੇ ਪੱਧਰ ਤੇ ਸਮਾਗਮ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਣ ਵਾਲੇ ਜਿੰਨੇ ਵੀ ਕਾਲਜ ਹਨ ਜਾ ਸਕੂਲ ਹਨ ਉਨਾਂ ਵਿੱਚ ਬਾਬਾ ਮਰਦਾਨਾ ਜੀ ਦੇ ਨਾਂਮ ਤੇ ਅਕੈਡਮੀ ਬਣਾਈ ਜਾਵੇ ਅਤੇ ਉਸ ਅਕੈਡਮੀ ਵਿੱਚ ਜਿਸ ਵੀ ਕਿਸੇ ਲੈਕਚਰਾਰ ਲਗਾਉਣ ਹੈ ਉਹ ਮੀਰ ਆਲਮ ਕਮਿਊਨਟੀ ਦੀ ਬਿਰਾਦਰੀ ਵਿੱਚੋਂ ਹੀ ਰੱਖਿਆ ਜਾਵੇ। ਇਸ ਮੋਕੇ ਤੇ ਪ੍ਰਸਿੱਧ ਕਲਾਕਾਰ ਕਮਲ ਖਾਨ, ਜੀ ਖਾਨ ਤੋਂ ਇਲਾਨਾ ਹੋਰ ਪ੍ਰਸਿੱਧ ਨਾਮੀ ਕਲਾਕਾਰ, ਵੱਖ ਵੱਖ ਡੇਰਿਆ ਤੋਂ ਆਏ ਸੰਤ ਮਹਾਂਪੁਰਸ਼ ਅਤੇ ਕਮੇਟੀ ਮੈਂਬਰ ਮਜੋੂਦ ਸਨ।