ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਲੀ ਸਰਹੱਦ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸਹਾਇਤਾਂ ਲਈ ਡਾ ਐੱਸ.ਪੀ.ਐੱਸ ਓਬਰਾਏ ਦੇ ਸਹਿਯੋਗ ਨਾਲ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚੱਲਦਿਆ ਸੰਸਥਾਂ ਵੱਲੋਂ ਜਿਲਾ ਹੁਸ਼ਿਆਰਪੁਰ ‘ਚ ਦੂਜੇ ਕਿਸਾਨ ਸ਼ਹੀਦ ਪਰਿਵਾਰ ਨੂੰ ਚੈੱਕ ਭੇਂਟ ਕਰਕੇ ਉਸ ਨੂੰ ਦੀ ਪੈਨਸ਼ਨ ਸ਼ੁਰੂ ਕੀਤੀ ਗਈ। ਇਸ ਮੋਕੇ ਆਗਿਆਪਾਲ ਸਿੰਘ ਨੇ ਕਿਹਾ ਕਿ ਗੁਰਜਿੰਦਰ ਸਿੰਘ ਜੋ ਕਿ ਗੜਸ਼ੰਕਰ ਦਾ ਰਹਿਣ ਵਾਲ ਾਹੈ ਉਹ ਕਿਸਾਨੀ ਸੰਘਰਸ਼ ‘ਚ ਸ਼ਾਮਲ ਹੋਣ ਲਈ ਦਿੱਲੀ ਨੂੰ ਜਾ ਰਿਹਾ ਸੀ ਅਤੇ ਕਰਨਾਲ ਨਜਦੀਕ ਉਸ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਇਸੇ ਦੇ ਚੱਲਦਿਆ ਸੰਸਥਾਂ ਵੱਲੋਂ ਉਸ ਦੀ ਮਾਤਾ ਕੁਲਵਿੰਦਰ ਕੋਰ ਨੂੰ ਚੈਕ ਭੇਂਟ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਨਾਂ ਦੀ ਸੰਸਥਾਂ ਵੱਲੋਂ 65 ਕਿਸਾਨ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਉਧਰ ਮ੍ਰਿਤਕ ਗੁਰਜਿੰਦਰ ਸਿੰਘ ਦੀ ਮਾਤਾ ਕੁਲਵਿੰਦਰ ਕੋਰ ਨੇ ਸੰਸਥਾਂ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਜਿਨਾਂ ਨੇ ਉਨਾਂ ਦੀ ਆਰਥਿਕ ਤੰਗੀ ਨੂੰ ਦੇਖਦੇ ਹੋਏ ਇਹ ਉਪਰਾਲਾ ਕੀਤਾ ਹੈ।