ਚੰਡੀਗੜ੍ਹ, 24 ਅਗਸਤ – ਗੰਨਾ ਕਾਸ਼ਤਕਾਰਾਂ ਦੇ ਪੰਜਾਬ ਸਰਕਾਰ ਖਿਲਾਫ ਚੱਲ ਰਹੇ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੰਨਾ ਕਾਸ਼ਤਕਾਰਾਂ ਦੇ ਹੱਕ ਵਿਚ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਲਿਖਿਆ ਕਿ 2018 ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦਾ ਰਾਜ ਸਲਾਹਕਾਰੀ ਮੁੱਲ (State Advisory Price ) ਨਹੀਂ ਵਧਿਆ ਜਦਕਿ ਖਰਚੇ 30% ਤੱਕ ਵੱਧ ਚੁੱਕੇ ਹਨ।ਪੰਜਾਬ ਮਾਡਲ ਅਰਥ ਹੈ ਕਿ ਨੀਤੀਗਤ ਦਖਲ ਅੰਦਾਜ਼ੀ ਰਾਹੀ ਸ਼ੂਗਰ ਮਿੱਲਾਂ ਅਤੇ ਗੰਨਾ ਕਾਸ਼ਤਕਾਰਾਂ ਦੋਵਾਂ ਨੂੰ ਬਰਾਬਰ ਲਾਭ ਦਿੱਤਾ ਜਾਵੇ।ਗੰਨਾ ਕਾਸ਼ਤਕਾਰਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ SAP ਦੇਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਬਕਾਇਆ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ।