ਨਵੀਂ ਦਿੱਲੀ, 26 ਅਗਸਤ – ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਨਵੀਂ Drone Policy ਦਾ ਐਲਾਨ ਕਰ ਦਿੱਤਾ ਗਿਆ ਹੈ। Drone Rules 2021 ਦੇ ਤਹਿਤ ਰਜਿਸਟ੍ਰੇਸ਼ਨ ਜਾਂ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਕਿਸੇ ਸੁਰੱਖਿਆ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ। ਇਜ਼ਾਜ਼ਤ ਲਈ ਫੀਸ ਮਾਮੂਲੀ ਰੂਪ ‘ਚ ਘਟਾਈ ਗਈ ਹੈ। ਵੱਧ ਤੋਂ ਵੱਧ ਜੁਰਮਾਨਾ ਘਟਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਹੈ ਜੋ ਕਿ ਹੋਰ ਕਾਨੂੰਨਾਂ ਦੀ ਉਲੰਘਣਾ ਦੇ ਸਬੰਧ ਵਿਚ ਜੁਰਮਾਨੇ ‘ਤੇ ਲਾਗੂ ਨਹੀਂ। ਇਸ ਨਾਲ ਹੀ ਆਪਰੇਟਰ ਤੋਂ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਦੀਆਂ ਕਿਸਮਾਂ ਵਿਚ ਵੀ ਢਿੱਲ ਦਿੱਤੀ ਹੈ।