ਨਵੀਂ ਦਿੱਲੀ, 27 ਅਗਸਤ – ਕੋਰੋਨਾ ਮਹਾਂਮਾਰੀ ਦਾ ਖੌਫ ਘਟਣ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ 1 ਸਤੰਬਰ ਤੋਂ ਸਕੂਲ, ਕਾਲਜ਼, ਯੂਨੀਵਰਸਿਟੀਆ ਅਤੇ ਕੋਚਿੰਗ ਕਲਾਸਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 1 ਸਤੰਬਰ ਤੋਂ 9ਵੀਂ ਕਲਾਸ ਤੋਂ 12ਵੀਂ ਕਲਾਸ ਦੇ ਸਕੂਲ ਕੋਚਿੰਗ ਕਲਾਸਾਂ ਦੇ ਨਾਲ ਨਾਲ ਸਾਰੇ ਕਾਲਜ਼ ਅਤੇ ਯੂਨੀਵਰਸਿਟੀਆ ਨੂੰ ਮੁੜ ਤੋਂ ਖੁਲ੍ਹਣ ਦੀ ਇਜਾਜ਼ਤ ਹੋਵੇਗੀ।ਇਸ ਤੋਂ ਇਲਾਵਾ 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ 8 ਸਤੰਬਰ ਤੋਂ ਸਕੂਲ ਖੁੱਲ੍ਹਣਗੇ।ਸਕੂਲਾਂ ਲਈ ਸਖਤ ਗਾਈਡਲਾਈਨਜ਼ ਜਾਰੀ ਹੋਣਗੀਆਂ ਤੇ ਆਨਲਾਈਨ ਕਲਾਸਾਂ ਵੀ ਚੱਲਦੀਆਂ ਰਹਿਣਗੀਆਂ।