ਫਗਵਾੜਾ ‘ਚ ਚੱਪੇ ਚੱਪੇ ‘ਤੇ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਚੋਰਾਂ ਨੇ 2 ਵਾਰਦਾਤਾਂ ਨੂੰ ਦਿੱਤਾ ਅੰਜਾਮ

ਫਗਵਾੜਾ, 29 ਅਗਸਤ – ਅਕਾਲੀ-ਬਸਪਾ ਗੱਠਜੋੜ ਦੀ ਅਲਖ ਜਗਾਓ ਰੈਲੀ ਨੂੰ ਲੈ ਕੇ ਸ਼ਹਿਰ ਦੇ ਚੱਪੇ ਚੱਪੇ ‘ਤੇ ਪੁਲਿਸ ਤਾਇਨਾਤ ਹੈ। ਇਸ ਦੇ ਬਾਵਜੂਦ ਚੋਰਾਂ ਬੁਲੰਦ ਹੌਂਸਲਿਆਂ ਨਾਲ ਸ਼ਹਿਰ ਅੰਦਰ ਚੋਰੀ ਦੀਆਂ 2 ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰੀ ਦੀ ਇੱਕ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੁਸ਼ਿਆੲਰਪੁਰ ਰੋਡ ਫਗਵਾੜਾ ਵਿਖੇ। ਇਸੇ ਰੋਡ ਉੱਪਰ ਦਾਣਾ ਮੰਡੀ ‘ਚ ਅਲਖ ਜਗਾਓ ਰੈਲੀ ਹੋ ਰਹੀ ਹੈ ਜਦਕਿ ਚੋਰ ਵੀ ਇਸੇ ਹੀ ਰੋਡ ਉੱਪਰ ਇੱਕ ਸੈਨੇਟਰੀ ਸਟੋਰ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਚੱਢਾ ਸੈਨੇਟਰੀ ਸਟੋਰ ਐਂਡ ਪੇਂਟ ਸਟੋਰ ਦੇ ਮਾਲਿਕ ਵਿਸ਼ਾਲ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਕਿਸੇ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ ‘ਤੇ ਚੋਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ‘ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆਂ ਸੀ ਤੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਜਦਕਿ ਚੋਰ ਦੁਕਾਨ ਅੰਦਰੋ 30-35 ਹਜ਼ਾਰ ਰੁਪਏ ਦਾ ਟੂਟੀਆਂ ਦਾ ਸਮਾਨ ਅਤੇ 10 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਚੁੱਕੇ ਸਨ।ਇਸ ਵਾਰਦਾਤ ਬਾਰੇ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਸੇ ਤਰਾਂ ਚੋਰ ਰਾਮਗੜੀਆਂ ਗੁਰਦੁਆਰਾ ਰੋਡ ‘ਤੇ ਇੱਕ ਬੇਕਰੀ ਦੀ ਦੁਕਾਨ ਦਾ ਗੱਲਾ ਲੈ ਕੇ ਫਰਾਰ ਹੋ ਗਏ। ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਦੁਕਾਨ ਮਾਲਿਕ ਦੁਕਾਨ ਦੇ ਅੰਦਰ ਹੀ ਸੌਂਦੇ ਹਨ ਇਸ ਦੇ ਬਾਵਜੂਦ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਹ ਦੁਕਾਨ ਦਾ ਸਮਾਨ ਖਿਲਾਰਦੇ ਹੋਏ ਦੁਕਾਨ ਦਾ ਗੱਲਾ ਜਿਸ ਵਿਚ 10-12 ਹਜ਼ਾਰ ਰੁਪਏ ਦੀ ਨਗਦੀ ਸੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਦਿਨ ਤਿਉਹਾਰ ਦੇ ਬਾਵਜ਼ੂਦ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਹੋਣਾ ਚਿੰਤਾ ਦਾ ਵਿਸ਼ਾ ਹੈ।ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਤੋਂ ਪਤਾ ਲੱਗਾ ਹੈ ਇਸ ਵਾਰਦਾਤ ਨੂੰ 3-4 ਜਣਿਆਂ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਪੁਲਿਸ ਪਾਸੋਂ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਉੱਪਰ ਨਕੇਲ ਕੱਸਣ ਦੀ ਮੰਗ ਕੀਤੀ।

Leave a Reply

Your email address will not be published. Required fields are marked *