ਚੰਡੀਗੜ੍ਹ, 30 ਅਗਸਤ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਵੀਡੀਓ ਜਾਰੀ ਕਰ ਪੰਜਾਬ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਹੱਲ ਲਈ ਸੁਝਾਅ ਦਿੱਤੇ ਹਨ। ਵੀਡੀਓ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਿਦਾਇਤਾਂ ਜਾਰੀ ਕਰਕੇ ਨਿੱਜੀ ਪਾਵਰ ਪਲਾਂਟਾ ਨੂੰ ਟੈਰਿਫ ਦੇ ਰੂਪ ਵਿਚ ਕੀਤੀ ਜਾ ਰਹੀ ਅਦਾਇਗੀ ਨੂੰ ਨਵੇਂ ਸਿਰਿਓ ਸੋਧੇ ਤਾਂ ਜੋ ਨੁਕਸਾਨਦਾਰ ਬਿਜਲੀ ਸਮਝੌਤੇ ਰੱਦ ਹੋ ਜਾਣ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਸਤੰਬਰ ਨੂੰ ਬੁਲਾਏ ਗਏ ਇੱਕ ਦਿਨ ਦੇ ਇਜਲਾਸ ਦੀ ਮਿਆਦ ਨੂੰ ਵਧਾ ਕੇ 5 ਤੋਂ 7 ਦਿਨ ਕਰਕੇ ਬਿਜਲੀ ਖਰੀਦ ਸਮਝੌਤਿਆ ਨੂੰ ਰੱਦ ਕਰ ਨਵਾਂ ਕਾਨੂੰਨ ਲਿਆਉਣ ਲਈ ਕਿਹਾ। ਇਸ ਨਾਲ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਵਿਚ ਮਦਦ ਮਿਲੇਗੀ।