ਫ਼ਿਰੋਜ਼ਪੁਰ, 2 ਸਤੰਬਰ – ਫ਼ਿਰੋਜ਼ਪੁਰ ਦੇ ਬਾਬਾ ਨਾਮਦੇਵ ਚੌਂਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਲੁਟੇਰਾ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਆਲਟੋ ਕਾਰ ਵਿਚ ਇੱਕ ਲੁਟੇਰਾ ਆਇਆ, ਜੋ ਕਿ ਗੈਸ ਵੈਲਡਿੰਗ ਦੇ ਸੈੱਟ ਨਾਲ ਏ.ਟੀ.ਐਮ ਨੂੰ ਤੋੜਕੇ 4 ਲੱਖ 84 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ।