ਭਾਰਤ-ਇੰਗਲੈਂਡ ਚੌਥਾ ਟੈਸਟ – ਟੀਮ ਇੰਡੀਆ ਨੂੰ ਸ਼ੁਰੂਆਤੀ ਝਟਕੇ

ਲੰਡਨ, 2 ਸਤੰਬਰ – ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਓਵਲ ਦੇ ਮੈਦਾਨ ਵਿਚ ਚੌਥੇ ਟੈਸਟ ਮੈਚ ਵਿਚ ਟਾਸ ਜਿੱਤ ਕੇ ਇੰਗਲੈਂਡ ਦੇ ਕਪਤਾਨ ਜੌ ਰੂਟ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਇੰਗਲੈਂਡ ਦੇ ਤੇਜ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦਾ ਫੈਸਲਾ ਸਹੀ ਸਾਬਿਤ ਕਰਦੇ ਹੋਏ ਟੀਮ ਇੰਡੀਆ ਨੂੰ ਸ਼ੁਰੂਆਤੀ ਝਟਕੇ ਦਿੱਤੇ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇੰਗਲੈਂਡ ਦੇ ਤੇਜ ਗੇਂਦਬਾਜ਼ ਕ੍ਰਿਸ ਵੋਕਸ ਨੇ 11 ਦੌੜਾਂ ‘ਤੇ ਵਿਕਟਕੀਪਰ ਜਾਨੀ ਬੈਰਿਸਟੋ ਦੇ ਹੱਥੋਂ ਕੈਚ ਕਰਵਾ ਕੇ ਚੱਲਦਾ ਕੀਤਾ ਜਦਕਿ ਕੇ.ਐਲ.ਰਾਹੁਲ 17 ਦੌੜਾਂ ਬਣਾ ਕੇ ਓਲੀ ਰੌਬਿਨਸਨ ਦੀ ਗੇਂਦ ‘ਤੇ LBW ਆਊਟ ਹੋਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਚੇਤੇਸ਼ਵਰ ਪੁਜਾਰਾ ਵੀ ਕੁੱਝ ਖਾਸ ਨਾ ਕਰ ਸਕੇ ਤੇ ਸਿਰਫ 4 ਦੌੜਾਂ ਬਣਾ ਕੇ ਐਂਡਰਸਨ ਦੀ ਗੇਂਦ ‘ਤੇ ਵਿਕਟਕੀਪਰ ਬੈਰਿਸਟੋ ਹੱਥੋਂ ਕੈਚ ਆਊਟ ਹੋ ਗਏ। ਐਂਡਰਸਨ ਹੁਣ ਤੱਕ ਪੁਜਾਰਾ ਨੂੰ 11 ਵਾਰ ਆਊਟ ਕਰ ਚੁੱਕੇ ਹਨ।ਪਹਿਲੇ ਸੈਸ਼ਨ ਦਾ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ‘ਤੇ 53 ਸੀ।ਕਪਤਾਨ ਵਿਰਾਟ ਕੋਹਲੀ 18 ਅਤੇ ਰਵਿੰਦਰ ਜਡੇਜਾ 2 ਦੌੜਾਂ ਬਣਾ ਕੇ ਖੇਡ ਰਹੇ ਸਨ।

Leave a Reply

Your email address will not be published. Required fields are marked *