ਵਾਸ਼ਿੰਗਟਨ, 3 ਸਤੰਬਰ – ਅਮਰੀਕਾ ਦੇ 4 ਪੂਰਬੀ ਉੱਤਰੀ ਸੂਬੇ ਤੂਫਾਨ ‘ਈਡਾ’ ਕਾਰਨ ਭਾਰੀ ਬਰਸਾਤ ਅਤੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੂਫਾਨ ਨੇ ਨਿਊਯਾਰਕ ਵਿਚ ਵੀ ਤਬਾਹੀ ਮਚਾਈ ਹੈ ਤੇ ਹੁਣ ਤੱਕ ਤੂਫਾਨ ਕਾਰਨ ਘੱਟੋਂ ਘੱਟ 45 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਆਏ ਹੜ੍ਹਾਂ ‘ਚ ਕਈ ਕਾਰਾਂ ਰੁੜ ਗਈਆਂ ਜਦਕਿ ਨਿਊਯਾਰਕ ਦੀਆਂ ਮੈਟਰੋ ਲਾਈਨਾਂ ਤੇ ਗਰਾਊਂਡ ਏਅਰਲਾਈਨ ਵਿਚ ਵੀ ਪਾਣੀ ਭਰ ਗਿਆ। ਕਿਤੇ ਬੇਸਮੈਂਟ ‘ਚ ਪਾਣੀ ਭਰਨ ਕਾਰਨ, ਕਿਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਚੱਕਰਵਰਤੀ ਤੂਫਾਨ ਦੇ ਚੱਲਦਿਆ 1 ਲੱਖ 70 ਹਜ਼ਾਰ ਘਰਾਂ ਵਿਚ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।