ਨਵੀਂ ਦਿੱਲੀ, 3 ਸਤੰਬਰ – ਸੁਪਰੀਮ ਕੋਰਟ ਨੇ 1984 ਸਿੱਖ ਦੰਗਾ ਮਾਮਲੇ ‘ਚ ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਅੰਤਰਿਮ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਸੱਜਣ ਕੁਮਾਰ ਨੇ ਵੱਧ ਰਹੀ ਉਮਰ ਅਤੇ ਬਿਮਾਰੀ ਕਾਰਨ ਸੁਪਰੀਮ ਕੋਰਟ ਤੋਂ ਅੰਤਰਿਮ ਜਮਾਨਤ ਮੰਗੀ ਸੀ।ਸੁਪਰੀਮ ਕੋਰਟ ਅਨੁਸਾਰ ਸੱਜਣ ਕੁਮਾਰ ਦੀ ਮੈਡੀਕਲ ਹਾਲਤ ਸਥਿਰ ਅਤੇ ਸੁਧਰ ਰਹੀ ਹੈ।1984 ਸਿੱਖ ਦੰਗਾ ਮਾਮਲੇ ‘ਚ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ।