ਵੈਲਿੰਗਟਨ, 3 ਸਤੰਬਰ – ਨਿਊਜ਼ੀਲੈਂਡ ਦੀ ਸੁਪਰ ਮਾਰਕੀਟ ‘ਚ ਇੱਕ ਵਿਅਕਤੀ ਨੇ ਚਾਕੂ ਮਾਰ ਕੇ 6 ਲੋਕਾਂ ਨੂੰ ਜਖਮੀਂ ਕਰ ਦਿੱਤਾ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ। ਹਮਲਾਵਰ ਸ੍ਰੀਲੰਕਾਈ ਨਾਗਰਿਕ ਸੀ ਜੋ ਕਿ ਇਸਲਾਮਿਕ ਸਟੇਟ ਦੇ ਪ੍ਰਭਾਵ ਹੇਠ ਸੀ। ਇਸ ਤੋਂ ਬਾਅਦ ਨਿੳਜ਼ੀਲੈਂਡ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਹਮਲਾਵਰ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਇਸ ਦੀ ਪੁਸ਼ਟੀ ਵੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੀਤੀ।