ਜਲੰਧਰ ‘ਚ 10 ਸਾਲਾਂ ਬੱਚੀ ਨੂੰ ਵਰਗਲਾ ਕੇ ਲਿਜਾ ਰਹੀ ਮਹਿਲਾ ਕਾਬੂ

ਜਲੰਧਰ, 3 ਸਤੰਬਰ – ਜਲੰਧਰ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਲੋਕਾਂ ਨੇ 10 ਸਾਲ ਦੀ ਬੱਚੀ ਨੂੰ ਵਰਗਲਾ ਕੇ ਲਿਜਾ ਰਹੀ ਮਹਿਲਾ ਨੂੰ ਕਾਬੂ ਕਰ ਲਿਆ। ਮਹਿਲਾ ਉੱਪਰ ਦੋਸ਼ ਸੀ ਕਿ ਉਹ ਬੱਚੀ ਨੂੰ ਕਿਡਨੈਪ ਕਰਕੇ ਲਿਜਾ ਰਹੀ ਸੀ। ਲੋਕਾਂ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਹ ਕਹਿਣ ਲੱਗੀ ਕਿ ਬੱਚੀ ਉਸ ਦੀ ਹੈ, ਪਰੰਤੂ ਬੱਚੀ ਨੇ ਉਸ ਨੂੰ ਆਪਣੀ ਮਾਂ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਦੀ ਮਾਂ ਉੱਪਰ ਤੀਸਰੀ ਮੰਜ਼ਿਲ ‘ਤੇ ਹੈ। ਇਸ ਤੋਂ ਬਾਅਦ ਬੱਚੀ ਦੀ ਮਾਂ ਹੇਠਾ ਆਈ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਕੇ ਬੱਚੀ ਨੂੰ ਕਿਡਨੈਪ ਕਰਨ ਵਾਲੀ ਮਹਿਲਾ ਨੂੰ ਆਪਣੇ ਨਾਲ ਥਾਣੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਦਿਮਾਗੀ ਸੰਤੁਲਨ ਠਕਿ ਨਹੀ ਹੈ

Leave a Reply

Your email address will not be published. Required fields are marked *