ਬੈਂਗਲੁਰੂ, 26 ਅਕਤੂਬਰ – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਕਿਹਾ ਕਿ ਸੋਮਵਾਰ ਰਾਤ 9 ਵਜੇ ਤੋਂ ਅਗਲੇ 14 ਦਿਨਾਂ ਲਈ ਸੂਬੇ ਭਰ ਵਿਚ ਕੋਵਿਡ ਕਰਫਿਊ ਲੱਗੇਗਾ। ਇਸ ਦੌਰਾਨ ਜਰੂਰੀ ਸੇਵਾਵਾਂ ਲਈ ਸਵੇਰੇ 6 ਵਜੇ ਤੋਂ 10 ਵਜੇ ਤੱਕ ਇਜਾਜ਼ਤ ਦਿੱਤੀ ਜਾਵੇਗੀ ਜਦਕਿ ਦੁਕਾਨਾਂ ਸਵੇਰੇ 10 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਜਨਤਕ ਆਵਾਜਾਈ ਵੀ ਬੰਦ ਰਹੇਗੀ।