ਲਖਨਊ, 5 ਸਤੰਬਰ – ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਕਿਸਾਨਾਂ ਦੀ ਮਹਾਂਪੰਚਾਇਤ ਹੋਣ ਜਾ ਰਹੀ ਹੈ। ਮਹਾਂਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ 10 ਵਜੇ ਹੀ ਜੀ.ਆਈ.ਸੀ ਮੈਦਾਨ ਪੂਰੀ ਤਰਾਂ ਭਰ ਗਿਆ। ਪੰਜਾਬ, ਹਰਿਆਣਾ ਸਮੇਤ ਦੱਖਣ ਭਾਰਤ ਦੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਆਪਣੀ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ਹਨ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਮਹਾਂਪੰਚਾਇਤ ‘ਤੇ ਸਾਰਿਆ ਦੀਆਂ ਨਜ਼ਰਾਂ ਹਨ ਕਿਉਂਕਿ ਯੂ.ਪੀ ਚੋਣਾਂ ਤੋਂ ਪਹਿਲਾਂ ਹੀ ਇਸ ਨੂੰ ਮਿਸ਼ਨ ਯੂ.ਪੀ ਦਾ ਆਗਾਜ਼ ਵੀ ਮੰਨਿਆ ਜਾ ਰਿਹਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਯੂ.ਪੀ ਦੇ ਵੱਖ ਵੱਖ ਮੰਡਲਾਂ ਅਤੇ ਜ਼ਿਲਿ੍ਹਆਂ ‘ਚ ਵੀ ਮਹਾਂਪੰਚਾਇਤ ਹੋ ਸਕਦੀ ਹੈ ਤਾਂ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕੇ।