ਨਵੀਂ ਦਿੱਲੀ, 5 ਸਤੰਬਰ – ਕੇਂਦਰ ਸਰਕਾਰ ਨੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਤੋਂ ਪਹਿਲਾਂ ਰਾਜਾਂ ਨੂੰ ਇਹ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਕੋਵਿਡ ਵੈਕਸੀਨ ਨਕਲੀ ਤਾਂ ਨਹੀਂ।ਕੇਂਦਰ ਨੇ ਅਸਲੀ ਵੈਕਸੀਨ ਦੀ ਪਹਿਚਾਣ ਲਈ ਇੱਕ ਖਾਕਾ ਬਣਾ ਕੇ ਭੇਜਿਆ ਹੈ, ਜਿਸ ਤੋਂ ਪਹਿਚਾਣ ਕੀਤੀ ਜਾ ਸਕਦੀ ਹੈ ਕਿ ਕੋਵਿਡ ਵੈਕਸੀਨ ਅਸਲੀ ਹੈ ਜਾਂ ਨਕਲੀ। ਇਸ ਖਾਕੇ ‘ਚ ਅੰਤਰ ਪਹਿਚਾਨਣ ਲਈ ਵੈਕਸੀਨ ਦੇ ਲੇਬਲ, ਉਸ ਦੇ ਨਾਂਅ, ਬ੍ਰਾਂਡ ਦਾ ਨਾਂਅ ਕੀ ਹੁੰਦਾ ਹੈ, ਇਸ ਸਭ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੇਂਦਰ ਨੇ ਚਿੱਠੀ ਲਿਖ ਕੇ ਰਾਜਾਂ ਨੂੰ ਸੁਚੇਤ ਕੀਤਾ ਹੈ ਕਿਉਕਿ ਹਾਲ ਹੀ ਵਿਚ ਦੱਖਣ-ਪੂਰਬੀ ਦੇਸ਼ਾਂ ਅਤੇ ਅਫਰੀਕਾ ਵਿਚ ਨਕਲੀ ਕੋਵਿਡ ਵੈਕਸੀਨ ਪਾਈ ਗਈ ਸੀ, ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਨਕਲੀ ਵੈਕਸੀਨ ਨੂੰ ਲੈ ਕੇ ਅਲਰਟ ਦਿੱਤਾ ਸੀ।