ਪੰਜਾਬ ਵਿੱਚ ਪਨਬੱਸਾਂ ਅਤੇ ਪੀ.ਆਰ.ਟੀ.ਸੀ ਦੇ ਮੁਲਾਜਮਾਂ ਦੀ ਐਤਵਾਰ ਰਾਤ 12 ਵਜੇ ਤੋਂ ਹੜਤਾਲ ਸ਼ੁਰੂ ਹੋ ਗਈ ਹੈ ਜਿਸ ਕਾਰਨ ਪੰਜਾਬ ਭਰ ਵਿੱਚ ਮੁੜ ਤੋਂ ਪਨਬੱਸਾਂ ਅਤੇ ਪੀ.ਆਰ.ਟੀ.ਸੀ ਬੱਸਾਂ ਦੇ ਚੱਕੇ ਜਾਮ ਹੋ ਗਏ ਹਨ। ਇੱਥੇ ਦਸ ਦਈਏ ਕਿ ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਮੁਲਾਜਮਾਂ ਨੇ ਪੱਕੇ ਨਾਂ ਕਰਨ ਨੂੰ ਲੈ ਕੇ ਇਹ ਹੜਤਾਲ ਕੀਤੀ ਹੈ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨਾਂ ਦੀਆਂ ਮੰਗਾਂ ਨੂੰ ਮੰਨ ਨਹੀ ਲੈਂਦੀ ਉਦੋਂ ਤੱਕ ਉਹ ਇਸੇ ਤਰਾਂ ਹੀ ਹੜਤਾਲ ਜਾਰੀ ਰੱਖਣਗੇ। ਮੁਲਾਜਮਾਂ ਦੀ ਹੜਤਾਲ ਕਾਰਨ ਪੰਜਾਬ ਭਰ ਵਿੱਚ 2100 ਸਰਕਾਰੀ ਬੱਸਾਂ ਹਨ ਜਦ ਕਿ 6000 ਹਜਾਰ ਠੇਕੇ ਦੇ ਮੁਲਾਜਮ ਹੜਤਾਲ ਤੇ ਰਹਿਣਗੇ।