ਚੰਡੀਗੜ੍ਹ, 9 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਵਰਚੂਅਲ ਤਰੀਕੇ ਰਾਹੀ ਤਰਨਤਾਰਨ ਦੇ ਆਸਲ ਉਤਾੜ ਵਿਖੇ C-PYTE centre ਦਾ ਨੀਂਹ ਪੱਥਰ ਰੱਖਿਆ, ਜਦਕਿ ਸਰਕਾਰੀ ਭਰਤੀ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਅਤੇ ‘ਮੇਰਾ ਕੰਮ, ਮੇਰਾ ਮਾਣ’ ਸਕੀਮਾਂ ਦੀ ਸ਼ੁਰੂਆਤ ਵੀ ਕੀਤੀ।ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ 9ਵੇਂ ਮੈਗਾ ਰੋਜ਼ਗਾਰ ਮੇਲੇ ਦਾ ਵੀ ਵਰਚੂਅਲ ਉਦਘਾਟਨ ਕੀਤਾ।C-PYTE centre ਦਾ ਮੁੱਖ ਮੰਤਵ ਪੰਜਾਬ ਦੇ ਪੜੇ-ਲਿਖੇ ਬੇ-ਰੋਜਗਾਰ ਯੁਵਕਾਂ ਨੂੰ ਫੌਜ/ਨੀਮ ਫੌਜੀ ਬਲਾਂ ਵਿੱਚ ਭਰਤੀ ਕਰਨ ਲਈ ਪੂਰਵ ਚੋਣ ਸਿਖਲਾਈ ਦੇਣ ਤੋਂ ਇਲਾਵਾ ਉਹਨਾ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਵੱਖ-ਵੱਖ ਕਿੱਤਿਆਂ ਵਿੱਚ ਤਕਨੀਕੀ ਸਿਖਲਾਈ ਦੇਣਾ ਹੈ।