ਕੋਲਕਾਤਾ, 10 ਸਤੰਬਰ – 30 ਸਤੰਬਰ ਨੂੰ ਪੱਛਮੀ ਬੰਗਾਲ ਦੀ ਭਵਾਨੀਪੁਰ ਵਿਧਾਨ ਸਭਾ ਸੀਟ ਲਈ 30 ਸਤੰਬਰ ਨੂੰ ਉਪਚੋਣ ਹੋਣ ਜਾ ਰਹੀ ਹੈ। ਤ੍ਰਿਣਮੂਲ ਕਾਂਗਰਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਮੀਦਵਾਰ ਘੋਸ਼ਿਤ ਕੀਤਾ ਸੀ। ਮਮਤਾ ਬੈਨਰਜੀ ਲਈ ਇਹ ਉਪਚੋਣ ਜਿੱਤਣਾ ਅਹਿਮ ਹੈ ਕਿਉਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੇ ਰਹਿਣ ਲਈ ਉਨ੍ਹਾਂ ਨੂੰ ਇਹ ਚੋਣ ਜਿੱਤਣੀ ਜ਼ਰੂਰੀ ਹੈ। ਓਧਰ ਭਾਰਤੀ ਜਨਤਾ ਪਾਰਟੀ ਨੇ ਵਕੀਲ ਪ੍ਰਿਅੰਕਾ ਟਿਬਰੀਵਾਲ ਨੂੰ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਮਮਤਾ ਬੈਨਰਜੀ ਖਿਲਾਫ ਆਪਣਾ ਉਮੀਦਵਾਰ ਐਲਾਨਿਆ ਹੈ।ਪ੍ਰਿਅੰਕਾ ਟਿਬਰੀਵਾਲ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਦੇ ਕਾਨੂੰਨੀ ਸਲਾਹਕਾਰ ਰਹਿ ਚੁੱਕੇ ਹਨ ਜੋ ਕਿ ਬਾਬੁਲ ਸੁਪ੍ਰੀਓ ਦੀ ਸਲਾਹ ‘ਤੇ ਹੀ 2014 ਵਿਚ ਭਾਜਪਾ ਵਿਚ ਸ਼ਾਮਿਲ ਹੋਏ ਸਨ।ਉਹ ਭਾਜਪਾ ਵਿਚ ਕਈ ਅਹੁਦਿਆ ‘ਤੇ ਰਹਿ ਚੁੱਕੇ ਹਨ ਜਿਨ੍ਹਾਂ ਨੂੰ 2020 ਵਿਚ ਭਾਰਤੀ ਜਨਤਾ ਯੁਵਾ ਮੋਰਚਾ ਦਾ ਉਪਪ੍ਰਧਾਨ ਵੀ ਬਣਾਇਆ ਗਿਆ ਸੀ।ਪ੍ਰਿਅੰਕਾ ਟਿਬਰੀਵਾਲ ਨੇ ਐਂਟਲੀ ਤੋਂ ਵਿਧਾਨ ਸਭਾ ਚੋਣ ਵੀ ਲੜੀ ਪਰ ਉਹ ਤ੍ਰਿਣਮੂਲ ਦੇ ਸਵਰਨ ਕਮਲ ਸਾਹਾ ਤੋਂ ਹਾਰ ਗਏ ਸਨ।