ਕਰਨਾਲ, 11 ਸਤੰਬਰ – ਹਰਿਆਣਾ ਪੁਲਿਸ ਵੱਲੋਂ 28 ਅਗਸਤ ਨੂੰ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਤੋਂ ਬਾਅਦ ਮਿੰਨੀ ਸਕੱਤਰੇਤ ਕਰਨਾਲ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨਾਂ ਅਤੇ ਕਰਨਾਲ ਪ੍ਰਸ਼ਾਸਨ ਵਿਚਕਾਰ ਸਹਿਮਤੀ ਬਣ ਗਈ ਹੈ।ਇਸ ਸਹਿਮਤੀ ਅਨੁਸਾਰ ਲਾਠੀਚਾਰਜ ਤੋਂ ਬਾਅਦ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਮਿਲੇਗੀ ਜਦਕਿ ਐੱਸ.ਡੀ.ਐਮ ਆਯੂਸ਼ ਸਿਨਹਾ ਖਿਲਾਫ ਨਿਆਂਇਕ ਜਾਂਚ ਹੋਵੇਗੀ। ਜਾਂਚ ਹੋਣ ਤੱਕ ਐੱਸ.ਡੀ.ਐਮ ਆਯੂਸ਼ ਸਿਨਹਾ 1 ਮਹੀਨਾ ਛੁੱਟੀ ‘ਤੇ ਰਹਿਣਗੇ। ਇਹ ਜਾਣਕਾਰੀ ਪ੍ਰਸ਼ਾਸਨ ਤੇ ਕਿਸਾਨਾਂ ਦੀ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਸਾਹਮਣੇ ਆਈ ਹੈ।