ਨੂਰਮਹਿਲ ‘ਚ ਇਨਸਾਨਿਅਤ ਹੋਈ ਸ਼ਰਮਸਾਰ, ਕਲਯੁਗੀ ਪੁੱਤ ਨੇ ਪਤਨੀ ਨਾਲ ਮਿਲ ਆਪਣੀ ਹੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ


ਨੂਰਮਹਿਲ (ਮਨੀਸ਼) ਜਿਲਾ ਜਲੰਧਰ ਅਧੀਨ ਆਉਦੇ ਨੂਰਮਹਿਲ ਇਲਾਕੇ ਵਿੱਚ ਉਸ ਸਮੇਂ ਇਨਸਾਨਿਅਤ ਸ਼ਰਮਸਾਰ ਹੋ ਗਈ ਜਦੋਂ ਇੱਕ ਕਲਯੁਗੀ ਪੁੱਤ ਨੇ ਆਪਣੀ ਪਤਨੀ ਨਾ ਮਿਲ ਕੇ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆ ਐੱਸ.ਐੱਚ.ਓ ਨੂਰਮਹਿਲ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਉਨਾਂ ਨੂੰ ਨਰਿੰਦਰ ਕੁਮਾਰ ਭੰਡਾਲ ਵਾਸੀ ਭੰਡਾਲ ਹਿੰਮਤ ਨੇ ਇਤਲਾਹ ਦਿੱਤੀ ਸੀ ਕਿ ਉਸ ਦੇ ਸਕੇ ਭਰਾ ਦੇ ਸਾਲੇ ਗਗਨਦੀਪ ਉਰਫ ਗੱਗੀ ਦਾ ਤੜਕੇ ਫੋਨ ਆਇਆ ਕਿ ਉਸ ਦੀ ਮਾਂ ਵਿੱਦਿਆ ਦੇਵੀ ਉਰਫ ਭੋਲੀ ਨੂੰ ਕੋਈ ਜਹਿਰੀਲੀ ਚੀਜ ਨੇ ਡੱਸ ਲਿਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਜਦੋਂ ਉਸ ਨੇ ਮੋਕੇ ਤੇ ਜਾ ਦੇਖਿਆ ਤਾਂ ਉਸ ਦੀ ਮਾਂ ਦੀ ਖੁਨ ਨਾਲ ਲੱਥਪੱਥ ਲਾਸ਼ ਪਈ ਸੀ ਜਿਸ ਦੇ ਕਈ ਸੱਟਾਂ ਦੇ ਨਿਸ਼ਾਨ ਵੀ ਸਨ। ਐੱਸ.ਐੱਚ.ਓ ਮੁਤਾਬਿਕ ਪੁਲਿਸ ਨੇ ਜਦੋਂ ਤਫਤੀਸ਼ ਕੀਤੀ ਤਾਂ ਪਤਾ ਲੱਗਾ ਵਿਦਿਆ ਦੇਵੀ ਦਾ ਕਤਲ ਉਸ ਦੇ ਲੜਕੇ ਗਗਨਦੀਪ ਉਰਫ ਗੱਗੀ ਨੇ ਕੀਤਾ ਹੈ ਅਤੇ ਉਸ ਦੀ ਨੂੰਹ ਗੁਰਪ੍ਰੀਤ ਕੋਰ ਵੀ ਇਸ ਵਾਰਦਾਤ ਵਿੱਚ ਸ਼ਾਮਲ ਹੈ।ਪੁਲਿਸ ਮੁਤਾਬਿਕ ਗਗਨਦੀਪ ਉਰਫ ਗੱਗੀ ਆਪਣੀ ਹੀ ਮਾਂ ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਈ ਵਿਅਕਤੀਆਂ ਨਾਲ ਨਜਾਇਜ ਸਬੰਧ ਹਨ ਜਿਸ ਕਰਕੇ ਹੀ ਉਸ ਨੇ ਆਪਣੀ ਮਾਂ ਨੂੰ ਆਪਣੀ ਪਤਨੀ ਨਾਲ ਮਿਲ ਕੇ ਰਾਤ ਸਮੇਂ ਮੌਤ ਦੇ ਘਾਟ ਉਤਾਰ ਦਿੱਤਾ। ਐੱਸ.ਐੱਚ.ਓ ਮੁਤਾਬਿਕ ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨਾਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *