ਯੂ.ਐੱਸ.ਓਪਨ ਦੇ ਫਾਈਨਲ ‘ਚ ਰੂਸ ਦੇ ਡੈਨੀਲ ਮੇਦਵੇਦੇਵ ਨੇ ਤੋੜਿਆ ਜੋਕੋਵਿਕ ਦਾ ਕੈਲੰਡਰ ਗ੍ਰੈਂਡ ਸਲੈਮ ਦਾ ਸੁਪਨਾ

ਨਿਊਯਾਰਕ, 13 ਸਤੰਬਰ – ਰੂਸ ਦੇ ਡੈਨੀਲ ਮੇਦਵੇਦੇਵ ਨੇ ਯੂ.ਐੱਸ.ਓਪਨ ਦੇ ਫਾਈਨਲ ‘ਚ ਨੋਵਾਨ ਜੋਕੋਵਿਕ ਦਾ ਕੈਲੰਡਰ ਗ੍ਰੈਂਡ ਸਲੈਮ ਦਾ ਸੁਪਨਾ ਤੋੜਦੇ ਹੋਏ ਫਾਈਨਲ ‘ਤੇ ਕਬਜ਼ਾ ਕੀਤਾ ਹੈ। ਫਾਈਨਲ ‘ਚ ਮੇਦਵੇਦੇਵ ਨੇ ਜੋਕੋਵਿਕ ਨੂੰ ਸਿੱਧੇ ਸੈੱਟਾਂ ਵਿਚ 6-4, 6-4, 6-4 ਨਾਲ ਹਰਾ ਕੇ ਯੂ.ਐੱਸ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਨੋਵਾਨ ਜੋਕੋਵਿਕ ਇਸ ਸਾਲ ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ ਤੇ ਵਿਬੰਲਡਨ ਦਾ ਖਿਤਾਬ ਜਿੱਤ ਚੁੱਕੇ ਹਨ ਪਰ ਇੱਕੋ ਸਾਲ ਜੋਕੋਵਿਕ ਦਾ 4 ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਮੇਦਵੇਦੇਵ ਨੇ ਤੋੜ ਦਿੱਤਾ।

Leave a Reply

Your email address will not be published. Required fields are marked *