ਅੰਮ੍ਰਿਤਸਰ, 14 ਸਤੰਬਰ – ਜ਼ਲਿਆਵਾਲਾ ਬਾਗ ‘ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ ‘ਤੇ ਇਤਿਹਾਸਿਕ ਢਾਚਿਆਂ ‘ਚ ਕੀਤੇ ਫੇਰਬਦਲ ਖਿਲਾਫ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਾਂਗਰਸ ਦੇ ਰਾਹੁਲ ਗਾਂਧੀ ਤੋਂ ਇਲਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਪ੍ਰੋ. ਲਕਸ਼ਮੀਕਾਂਤਾ ਚਾਵਲਾ ਵੀ ਸੁੰਦਰੀਕਰਨ ਦੇ ਨਾਂਅ ‘ਤੇ ਇਤਿਹਾਸਿਕ ਢਾਚਿਆਂ ‘ਚ ਕੀਤੇ ਫੇਰਬਦਲ ਦੀ ਨਿਖੇਧੀ ਕਰ ਚੁੱਕੇ ਹਨ। ਇਸ ਨੂੰ ਲੈ ਕੇ ਅੱਜ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ, ਸਾਕੇ ਦੇ ਸ਼ਹੀਦਾਂ ਦੇ ਵਾਰਸ ਅਤੇ ਹਜ਼ੂਰੀ ਰਾਗੀ 11 ਵਜੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਇਸ ਨੂੰ ਲੈ ਕੇ ਪੁਲਿਸ ਵੱਲੋਂ ਜ਼ਲਿਆਵਾਲਾ ਬਾਗ ਵੱਲ ਨੂੰ ਜਾਣ ਵਾਲੇ ਰਸਤਿਆਂ ਉੱਪਰ ਰੋਕ ਲਗਾ ਦਿੱਤੀ ਗਈ ਹੈ ਤੇ ਸਾਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।