ਨਵੀਂ ਦਿੱਲੀ, 14 ਸਤੰਬਰ – ਲੋਕ ਜਨ ਸ਼ਕਤੀ ਪਾਰਟੀ (LJP) ਦੇ ਸਮਸਤੀਪੁਰ (ਬਿਹਾਰ) ਤੋਂ ਸੰਸਦ ਮੈਂਬਰ ਪ੍ਰਿੰਸ ਪਾਸਵਾਨ ਖਿਲਾਫ ਦਿੱਲੀ ਪੁਲਿਸ ਨੇ Connaught Place ਥਾਣੇ ‘ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਹੈ।ਉਕਤ ਮਹਿਲਾ ਨੇ 3 ਮਹੀਨੇ ਪਹਿਲਾ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਪ੍ਰਿੰਸ ਪਾਸਵਾਨ ਨੇ ਉਸ ਨਾਲ ਬਲਾਤਕਾਰ ਕੀਤਾ ਹੈ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਪ੍ਰਿੰਸ ਪਾਸਵਾਨ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ।3 ਮਹੀਨੇ ਪਹਿਲਾ ਸ਼ਿਕਾਇਤ ਦੇਣ ਦੇ ਬਾਵਜੂਦ ਦਿੱਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਪਰੰਤੂ ਹੁਣ ਕੋਰਟ ਦੇ ਹੁਕਮਾਂ ‘ਤੇ ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ ਦਰਜ ਕੀਤੀ ਹੈ।