ਭੁਵਨੇਸ਼ਵਰ, 14 ਸਤੰਬਰ – ਉਡੀਸ਼ਾ ਦੇ ਭੁਵਨੇਸ਼ਵਰ ਵਿਖੇ ਅੱਜ ਤੜਕਸਾਰ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਕੇ ਨਦੀ ‘ਚ ਡਿੱਗ ਪਏ।, ਜਿਸ ਕਾਰਨ ਰੇਲ ਆਵਾਜਾਈ ‘ਚ ਵਿਘਨ ਪਿਆ ਹੈ। ਕਣਕ ਲੈ ਕੇ ਇਹ ਮਾਲ ਗੱਡੀ ਪੂਰਬੀ ਰੇਲਵੇ ਦੇ ਅੰਗੁਲ-ਤਲਚੇਰ ਮਾਰਗ ‘ਤੇ ਚੱਲ ਰਹੀ ਸੀ। ਰੇਲਵੇ ਦੇ ਅਧਿਕਾਰੀਆਂ ਅਨੁਸਾਰ ਤੜਸਾਰ 2.30 ਕੁ ਵਜੇ ਇਸ ਮਾਲ ਗੱਡੀ ਦੇ 6 ਡੱਬੇ ਨਦੀ ਵਿੱਚ ਡਿੱਗ ਗਏ। ਹਾਲਾਂਕਿ ਇੰਜਣ ਅਜੇ ਵੀ ਟਰੈਕ ‘ਤੇ ਸੀ, ਲੋਕੋ ਪਾਇਲਟ ਅਤੇ ਹੋਰ ਸਟਾਫ ਨੇ ਟ੍ਰੇਨ ਤੋਂ ਛਾਲ ਮਾਰ ਦਿੱਤੀ।ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਮਾਲ ਗੱਡੀ ਫ਼ਿਰੋਜ਼ਪੁਰ ਤੋਂ ਖੁਰਦਾ ਰੋਡ ਵੱਲ ਜਾ ਰਹੀ ਸੀ।ਪੂਰਬੀ ਰੇਲਵੇ ਨੇ ਫਿਲਹਾਲ ਇਸ ਮਾਰਗ ‘ਤੇ 12 ਰੇਲ ਗੱਡੀਆਂ ਦਾ ਸੰਚਾਲਨ ਰੱਦ ਕਰ ਦਿੱਤਾ ਹੈ। ਜਦੋਂ ਕਿ 8 ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ।