ਅੰਮ੍ਰਿਤਸਰ, 14 ਸਤੰਬਰ – ਮਹਿਲਾਵਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਕਤੀ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਆਗਾਜ਼ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਿਕਰਮਜੀਤ ਸਿੰਘ ਦੁੱਗਲ ਨੇ ਕੀਤਾ। ਹੁਣ ਅੰਮ੍ਰਿਤਸਰ ‘ਚ ਮਹਿਲਾਵਾਂ ਤੇ ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆ ਨੂੰ ਸ਼ਕਤੀ ਟੀਮ ਕਾਬੂ ਕਰਕੇ ਮੌਕੇ ‘ਤੇ ਹੀ ਕਾਰਵਾਈ ਕਰੇਗੀ। ਇਹ ਸ਼ਕਤੀ ਟੀਮ ਭੀੜ ਭਾੜ ਵਾਲੇ ਇਲਾਕਿਆਂ ਜਿੱਥੇ ਮਹਿਲਾਵਾਂ ਦੀ ਆਮਦ ਜ਼ਿਆਦਾ ਹੁੰਦੀ ਹੈ ਵਿਖੇ ਜਾਵੇਗੀ ਜੋ ਕਿ ਰਾਤ ਸਮੇਂ ਵੀ ਡਿਊਟੀ ਕਰੇਗੀ।ਇਸ ਸ਼ਕਤੀ ਟੀਮ ਵਿਚ ਮਹਿਲਾ ਪੁਲਿਸ ਮੁਲਾਜ਼ਮਾਂ ਸਮੂਹ ਥਾਣਿਆ ਵਿਚ ਸਿਵਲ ਡਰੈੱਸ ਵਿਚ ਤਾਇਨਾਤ ਕੀਤੀ ਗਈਆਂ ਹਨ।ਇਸ ਮੌਕੇ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਿਸ ਦਾ ਮੁੱਖ ਮਕਸਦ ਹੈ ਤਾਂ ਜੋ ਮਹਿਲਾਵਾਂ ਸੁਰੱਖਿਅਤ ਬਾਹਰ ਨਿਕਲ ਸਕਣ।