ਵਾਸ਼ਿੰਗਟਨ, 15 ਸਤੰਬਰ – ਅਮਰੀਕਾ ਵਿਚ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਖਾਲਿਸਤਾਨੀ ਗਰੁੱਪ ਲਗਾਤਾਰ ਆਪਣੀ ਪਕੜ ਮਜਬੂਤ ਕਰ ਰਹੇ ਹਨ। ਇਸ ਦਾ ਖੁਲਾਸਾ ਇੱਕ ਅਮਰੀਕੀ ਰਿਪੋਰਟ ਵਿਚ ਹੋਇਆ ਹੈ। ਰਿਪਰੋਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਸਰਕਾਰ ਦੁਆਰਾ ਇਸ ਨੂੰ ਪੂਰੀ ਤਰਾਂ ignore ਕੀਤਾ ਗਿਆ ਹੈ, ਜੋ ਕਿਸੇ ਵੀ ਰੂਪ ਵਿਚ ਸਹੀ ਨਹੀਂ ਠਹਿਰਾਇਆਂ ਜਾ ਸਕਦਾ। ‘Pakistan’s Destabilization Playbook: Khalistani Activism in the US’ https://www.aajtak.in/world/story/pakistan-supported-khalistan-groups-active-in-america-new-york-india-action-ntc-1326776-2021-09-15 ਨਾਂਅ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੁੱਝ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਅਜਿਹੇ ਸੰਗਠਨ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਵਿਗਾੜਨ ਵਿਚ ਲੱਗੇ ਹੋਏ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਸਰਕਾਰ ਜਦੋਂ ਤੱਕ ਇਨ੍ਹਾਂ ਸੰਗਠਨਾਂ ਨੂੰ ਲੈ ਕੇ ਪੂਰੀ ਸੁਚੇਤ ਨਹੀਂ ਹੁੰਦੀ ਤਦ ਤੱਕ ਇਨ੍ਹਾਂ ਦੀ ਪਹਿਚਾਣ ਨਹੀਂ ਹੋ ਸਕਦੀ।