ਫਗਵਾੜਾ, 28 ਅਪ੍ਰੈਲ (ਰਮਨਦੀਪ) ਬੀਤੇ ਦਿਨੀਂ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਭਾਖੜੀਆਣਾ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਬੱਚਿਆ ਨੂੰ ਰੋਂਦੇ ਕੁਰਲਾਉਂਦੇ ਹੋਏ ਛੱਡਕੇ ਘਰ ਨੂੰ ਬਾਹਰੋ ਤਾਲਾ ਲਾ ਕੇ ਫਰਾਰ ਹੋ ਗਿਆ ਸੀ ਜਿਸ ਨੇ ਕਿ ਆਪ ਹੀ ਇਸ ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆਂ ਵਿਚ ਕਤਲ ਕਰਨ ਵਾਲੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਹਿਚਾਣ ਸੰਦੀਪ ਸਿੰਘ ਵਜੋ ਹੋਈ ਹੈ।ਪੁਲਿਸ ਵੱਲੋਂ ਸੰਦੀਪ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।