ਲਖਨਊ, 16 ਸਤੰਬਰ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲਿ੍ਹਆ ‘ਚ ਬੀਤੀ ਰਾਤ ਤੋਂ ਭਾਰੀ ਬਰਸਾਤ ਹੋ ਰਹੀ ਹੈ, ਜਿਸ ਕਾਰਨ ਕੋਨੀਆ, ਸੜਕਾਂ ਆਦਿ ਪਾਣੀ ਨਾਲ ਭਰ ਗਈਆਂ ਹਨ। ਲਖਨਊ ‘ਚ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੇ ਘਰ ‘ਚ ਪਾਣੀ ਵੜ੍ਹ ਗਿਆ ਉੱਥੇ ਹੀ ਡਾਲੀਬਾਗ ‘ਚ ਕਈ ਮੰਤਰੀਆਂ ਦੇ ਘਰ ਜਲਮਗਨ ਹੋ ਗਏ। ਭਾਰੀ ਬਰਸਾਤ ਦੇ ਚੱਲਦਿਆ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।ਲਖਨਊ ਦੇ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਪ੍ਰਕਾਸ਼ ਨੇ ਨਿਰਦੇਸ਼ ਦਿੱਤਾ ਹੈ ਕਿ ਜਦ ਤੱਕ ਜ਼ਰੂਰੀ ਕੰਮ ਨਾ ਹੋਵੇ, ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਯੂ.ਪੀ ‘ਚ ਬਰਸਾਤ ਕਾਰਨ ਹੁਣ ਤੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਧਰ ਮੌਸਮ ਵਿਭਾਗ ਨੇ ਯੂ.ਪੀ ਦੇ 30 ਜ਼ਿਲਿ੍ਹਆ ‘ਚ ਬਹੁਤ ਹੀ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ।