ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਨ, ‘ਸੇਵਾ ਤੇ ਸਮਰਪਣ’ ਅਭਿਆਨ ਚਲਾਵੇਗੀ ਭਾਜਪਾ

ਨਵੀਂ ਦਿੱਲੀ, 17 ਸਤੰਬਰ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਕੇਂਦਰੀ ਮੰਤਰੀਆਂ, ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿਤੀ ਹੈ।ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਭਾਰਤੀ ਜਨਤਾ ਪਾਰਟੀ 20 ਦਿਨਾਂ ‘ਸੇਵਾ ਤੇ ਸਮਰਪਣ’ ਅਭਿਆਨ ਚਲਾਵੇਗੀ, ਜੋ ਕਿ 7 ਅਕਤੂਬਰ ਨੂੰ ਖਤਮ ਹੋਵੇਗਾ। ਇਸ ਅਭਿਆਨ ਵਿਚ ਰਿਕਾਰਡ ਕੋਵਿਡ ਵੈਕਸੀਨੇਸ਼ਨ, ਖੂਨਦਾਨ ਕੈਂਪ, ਸਵੱਛਤਾ ਅਭਿਆਨ ਅਤੇ ਯੂ.ਪੀ ‘ਚ 71 ਥਾਵਾਂ ‘ਤੇ ਗੰਗਾ ਨਦੀ ਨੂੰ ਸਾਫ ਕਰਨ ਦੀ ਮੁਹਿੰਮ ਤੋਂ ਇਲਾਵਾ ਹੋਰ ਕਈ ਪ੍ਰੋਗਰਾਮ ਤੈਅ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦੇਣ ਵਾਸਤੇ ਭਾਜਪਾ ਵੱਲੋਂ 5 ਕਰੋੜ ਪੋਸਟ ਕਾਰਡ ਵੀ ਭੇਜੇ ਜਾਣਗੇ।

Leave a Reply

Your email address will not be published. Required fields are marked *