ਨਵੀਂ ਦਿੱਲੀ, 17 ਸਤੰਬਰ – ਖੇਤੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਦਿਲੀ ‘ਚ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਆ ਗਿਆ ਹੈ। ਬੇਸ਼ੱਕ ਦਿੱਲੀ ਪੁਲਿਸ ਨੇ ਰੋਸ ਮਾਰਚ ਕੱਢਣ ਦੀ ਆਗਿਆ ਨਹੀਂ ਦਿੱਤੀ, ਪਰੰਤੂ ਇਸ ਦੇ ਬਾਵਜੂਦ ਰੋਸ ਮਾਰਚ ਦੇ ਚੱਲਦਿਆ ਕਈ ਥਾਵਾਂ ‘ਤੇ ਆਵਾਜਈ ਪ੍ਰਭਾਵਿਤ ਹੋਈ ਹੈ। ਦਿੱਲੀ ‘ਚ ਥਾਂ ਥਾਂ ‘ਤੇ ਪੁਲਿਸ ਤਾਇਨਾਤ ਹੋਣ ਕਾਰਨ ਸੜਕਾਂ ਉੱਪਰ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।