ਦੇਹਰਾਦੂਨ, 17 ਸਤੰਬਰ – ਕੋਰੋਨਾ ਮਹਾਂਮਾਰੀ ਦੇ ਚੱਲਦਿਆ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕੱਲ੍ਹ ਯਾਣਿ 18 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਉੱਤਰਾਖੰਡ ਸਰਕਾਰ ਅਨੁਸਾਰ ਇੱਕ ਦਿਨ ਸਿਰਫ 1000 ਸੰਗਤਾਂ ਨੂੰ ਦਰਸ਼ਨ ਕਰਨ ਦੀ ਆਗਿਆ ਹੋਵੇਗੀ। ਪੂਰੀ ਤਰਾਂ ਕੋਵਿਡ ਵੈਕਸੀਨ ਨਾ ਲਗਵਾਉਣ ਵਾਲੀਆਂ ਸੰਗਤਾਂ ਲਈ ਕੋਵਿਡ ਨੈਗੇਟਿਵ RT-PCR ਰਿਪੋਰਟ ਹੋਣੀ ਲਾਜ਼ਮੀ ਹੈ, ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ।