ਚੰਡੀਗੜ੍ਹ, 17 ਸਤੰਬਰ – ਪੰਜਾਬ ਦੇ ਐੱਸ.ਸੀ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਕੌਮੀ ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦੇਣ ਵਾਲਾ ਕੋਈ ਵੀ ਬਕਾਇਆ ਨਹੀਂ ਰਹਿੰਦਾ ਹੈ। ਵਿਜੇ ਸਾਂਪਲਾ ਅਨੁਸਾਰ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਸੁਣਿਆ ਗਿਆ ਹੈ, ਜਿਸ ਤੋਂ ਇਹ ਗੱਲ ਸਾਫ ਹੋਈ ਹੈ ਕਿ ਕੇਂਦਰ ਵੱਲੋਂ ਕੋਈ ਵੀ ਬਕਾਇਆ ਦੇਣ ਵਾਲਾ ਨਹੀਂ ਰਹਿੰਦਾ।