ਨਵੀਂ ਦਿੱਲੀ, 19 ਸਤੰਬਰ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,773 ਨਵੇਂ ਮਾਮਲੇ ਸਾਹਮਣੇ ਆਏ ਹਨ, 38,945 ਠੀਕ ਹੋਏ ਹਨ ਜਦਕਿ 309 ਮਰੀਜ਼ਾਂ ਦੀ ਮੌਤ ਹੋਈ ਹੈ। ਜੇ ਗੱਲ ਕਰੀਏ ਕੇਰਲ ਦੀ ਤਾਂ ਕੇਰਲ ‘ਚ ਕੱਲ੍ਹ ਕੋਰੋਨਾ ਦੇ 19,325 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ 143 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਅਨੁਸਾਰ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਕੁੱਲ 3,34,48,163 ਮਾਮਲੇ, 3,32,158 ਐਕਟਿਵ ਮਾਮਲੇ, ਠੀਕ ਹੋਣ ਵਾਲਿਆਂ ਦੀ ਗਿਣਤੀ 3,26,71,167, ਮਰਨ ਵਾਲਿਆਂ ਦੀ ਗਿਣਤੀ 4,44,838 ਤੇ 80,43,72,331 ਵੈਕਸੀਨੇਸ਼ਨ ਹੋ ਚੁੱਕੀ ਹੈ।