ਨਵੀਂ ਦਿੱਲੀ, 19 ਸਤੰਬਰ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਬਣਨ ਦੇ ਦਾਅਵੇਦਾਰਾਂ ‘ਚ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਦਾ ਨਾਂਅ ਵੀ ਸਾਹਮਣੇ ਆ ਰਿਹਾ ਸੀ, ਪਰੰਤੂ ਮੀਡੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅੰਬਿਕਾ ਸੋਨੀ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਹਾਈਕਮਾਨ ਨੂੰ ਇਨਕਾਰ ਕਰ ਦਿੱਤਾ ਹੈ।ਅੰਬਿਕਾ ਸੋਨੀ ਨੇ ਹਾਈਕਮਾਨ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਹਿੰਦੂ ਹਨ ਤੇ ਉਨ੍ਹਾਂ ਕਿਸੇ ਸਿੱਖ ਨੂੰ ਮੁੱਖ ਮੰਤਰੀ ਪੰਜਾਬ ਬਣਾਉਣ ਦੀ ਗੱਲ ਕਹੀ ਹੈ।ਅੰਬਿਕਾ ਸੋਨੀ ਪਿਛਲੇ 50 ਸਾਲਾਂ ਤੋਂ ਰਾਜਨੀਤੀ ਵਿਚ ਹਨ, ਜੋ ਕਿ ਗਾਂਧੀ ਪਰਿਵਾਰ ਦੀ ਹਰ ਪੀੜੀ ਨਾਲ ਜੁੜੇ ਰਹੇ ਹਨ।ਕੈਪਟਨ ਦੇ ਅਸਤੀਫੇ ਤੋਂ ਬਾਅਦ ਕਾਂਗਰਸ ‘ਚ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ ਤੇ ਮੰਨਿਆ ਜਾ ਰਿਹਾ ਸੀ ਕਿ ਅੰਬਿਕਾ ਸੋਨੀ ਪੰਜਾਬ ਵਿਚ ਕੈਪਟਨ ਕੈਂਪ ਅਤੇ ਸਿੱਧੂ ਕੈਂਪ ਵਿਚ ਬੈਲੇਂਸ ਬਣਾਉਣ ‘ਚ ਕਾਮਯਾਬ ਰਹਿੰਦੇ।