ਹੁਸ਼ਿਆਰਪੁਰ, 20 ਸਤੰਬਰ – ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਵਿਖੇ ਫਲ੍ਹਾਂ ਦੇ ਵਪਾਰੀ ਅਤੇ ਜੈਪਾਲ ਰਾਜਨ ਫਰੂਟ ਕੰਪਨੀ ਦੇ ਮਾਲਿਕ ਦੇ ਬੇਟੇ ਨੂੰ ਅੱਜ ਸਵੇਰੇ 5 ਵਜੇ ਦੇ ਕਰੀਜ ਅਣਪਛਾਤੇ ਲੋਕਾਂ ਨੇ ਉਸ ਦੀ ਗੱਡੀ ਸਮੇਤ ਅਗਵਾ ਕਰ ਲਿਆ।ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਅਗਵਾਕਾਰਾਂ ਨੇ 1 ਮਿੰਟ ਵਿਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਅਨੁਸਾਰ ਜੈਪਾਲ ਰਾਜਨ ਫਰੂਟ ਕੰਪਨੀ ਦੇ ਮਾਲਿਕ ਜਸਪਾਲ ਦਾ ਪੁੱਤਰ ਰਾਜਨ ਅੱਜ ਨੂੰ ਸਵੇਰੇ ਕਰੀਬ ਕਰੀਬ 4.30 ਦੁਕਾਨ ‘ਤੇ ਆ ਰਿਹਾ ਸੀ ਤੇ ਜਦੋਂ ਉਹ ਦੁਕਾਨ ਅੱਗੇ ਗੱਡੀ ਤੋਂ ਉਤਰਿਆ ਹੀ ਸੀ ਕਿ ਇਕ ਹੋਰ ਗੱਡੀ ਉਸਦੇ ਲਾਗੇ ਆ ਕੇ ਖੜੀ ਹੋਈ ਤੋ ਉਹਨਾਂ ਨੇ ਉਸ ਨੂੰ ਅਗਵਾ ਕਰ ਲਿਯਾ ਅਤੇ ਨਾਲ ਹੀ ਉਸਦੀ ਕਾਰ ਵੀ ਲੈ ਗਏ। ਓਧਰ ਇਸ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ ਹੁਸ਼ਿਆਰਪੁਰ ਅਮਨੀਤ ਕੌਂਡਲ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ। ਇਹ ਬਹੁਤ sensitive ਮਾਮਲਾ ਹੈ, ਜਿਸ ਲਈ ਸਾਰਿਆ ਦੇ ਸਹਿਯੋਗ ਦੀ ਜ਼ਰੂਰਤ ਹੈ।