ਫਗਵਾੜਾ, 20 ਸਤੰਬਰ (ਰਮਨਦੀਪ) – ਫਗਵਾੜਾ ਇਲਾਕੇ ‘ਚ ਵੱਧ ਰਹੀਆ ਚੋਰੀ ਦੀਆਂ ਵਾਰਦਾਤਾਂ ਨੇ ਪੁਲਿਸ ਦੀ ਚਿੰਤਾ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਦੇ ਚੱਲਦਿਆ ਪੁਲਿਸ ਦੇ ਸੁਰੱਖਿਆ ਦੇ ਦਾਅਵਿਆ ਦੀ ਵੀ ਪੋਲ ਖੁੱਲ੍ਹਦੀ ਹੋਈ ਸਾਫ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆ ਤੋਂ ਇਲਾਕੇ ਵਿੱਚ ਚੋਰਾਂ ਦਾ ਬੋਲ ਬਾਲਾ ਤੇ ਚੋਰ ਸ਼ਰੇਆਮ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣੇ ਇਰਾਦੇ ਹੋਰ ਵੀ ਮਜਬੂਤ ਕਰ ਰਹੇ ਹਨ। ਪੁਲਿਸ ਵੱਲੋਂ ਪਿਛਲੇ ਦਿਨੀ ਉਕਾਂਰ ਨਗਰ, ਬਾਬਾ ਗਧੀਆ ਅਤੇ ਪਲਾਹੀ ਰੋਡ ਵਿਖੇ ਹੋਈ ਚੋਰੀ ਦੀਆਂ ਵਾਰਦਾਤਾਂ ਨੂੰ ਅਜੇ ਸੁਲਝਾਇਆ ਵੀ ਨਹੀ ਗਿਆ ਕਿ ਐਤਵਾਰ ਦੀ ਰਾਤ ਚੋਰਾਂ ਵੱਲੋਂ ਸ਼ਰੇਆਮ ਕੁੱਲ 8 ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਇੱਥੇ ਦਸ ਦਈਏ ਕਿ ਇਨਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਕਈ ਥਾਵਾਂ ‘ਤੇ ਸਵਿਫਟ ਕਾਰ ਵਿਚ ਸਵਾਰ 4 ਵਿਅਕਤੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਚੋਰਾਂ ਨੇ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਪਿੰਡ ਭੁੱਲਾਰਾਈ ਵਿਖੇ ਜਿੱਥੇ ਕਿ ਚੋਰਾਂ ਨੇ 50 ਹਜਾਰ ਦੇ ਕਰੀਬ ਦਾ ਨੁਕਸਾਨ ਕੀਤਾ। ਚੋਰੀ ਦੀ ਵਾਰਦਾਤ ਸਬੰਧੀ ਗੱਲਬਾਤ ਕਰਦਿਆ ਜਸਵਿੰਦਰ ਕੋਰ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਘਰੋਂ ਬਾਹਰ ਗਏ ਹੋਏ ਸਨ ਤੇ ਸਵੇਰ ਸਮੇਂ ਗੁਆਂਢੀਆ ਨੇ ਸਫਾਈ ਕਰਦਿਆ ਨੇ ਦੇਖਿਆ ਕਿ ਉਨਾਂ ਦੇ ਘਰ ਦਾ ਤਾਲਾ ਖੁੱਲ੍ਹਾ ਸੀ। ਉਨਾਂ ਕਿਹਾ ਕਿ ਜਦੋਂ ਉਨਾਂ ਨੇ ਆ ਦੇਖਿਆ ਤਾਂ ਉਨਾਂ ਦਾ ਕੀਮਤੀ ਸਮਾਨ ਗਾਇਬ ਸੀ ਜਿਸ ਸਬੰਧੀ ਉਨਾਂ ਥਾਣਾ ਸਦਰ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। ਉਧਰ ਜਦੋਂ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਨੇ ਕੈਮਰੇ ਅੱਗੇ ਕੁੱਝ ਵੀ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ।ਇਸੇ ਤਰਾਂ ਚੋਰ ਜੀ.ਟੀ. ਰੋਡ ਫਗਵਾੜਾ ਵਿਖੇ ਸਥਿਤ ਚਾਨਾ ਆਟੋ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਗਦੀ ‘ਤੇ ਹੱਥ ਸਾਫ ਕਰ ਗਏ। ਦੁਕਾਨ ਦੇ ਮਾਲਿਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਦੋਂ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਪੱੁਟਿਆ ਹੋਇਆ ਸੀ। ਉਨਾਂ ਕਿਹਾ ਕਿ ਜਦੋਂ ਉਨਾਂ ਨੇ ਦੁਕਾਨ ਤੇ ਜਾ ਦੇਖਿਆ ਤਾਂ ਦੁਕਾਨ ਵਿੱਚੋਂ 5 ਹਜਾਰ ਰੁਪਏ ਦੀ ਨਗਦੀ ਗਾਇਬ ਸੀ ਜਿਸ ਬਾਬਤ ਉਨਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।ਇੱਥੇ ਨਹੀ ਥਮਿਆ ਚੋਰਾਂ ਦਾ ਕਹਿਰ ਇਸ ਤੋਂ ਇਲਾਵਾ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਥਿਤ ਸੇਠੀ ਮੈਡੀਕਲ ਸਟੋਰ ਨੂੰ ਜਿੱਥੋ ਕਿ ਚੋਰ 5 ਤੋਂ 7 ਹਜਾਰ ਰੁਪਏ ਦੀ ਨਗਦੀ ਤੋਂ ਇਲਾਵਾ ਕੀਮਤੀ ਸਮਾਨ ‘ਤੇ ਹੱਥ ਸਾਫ ਕਰ ਗਏ। ਮੈਡਮ ਹਰਿੰਦਰ ਕੋਰ ਸੇਠੀ ਨੇ ਦੱਸਿਆ ਕਿ ਉਸ ਦੇ ਭਤੀਜੇ ਨੇ ਦੱਸਿਆ ਕਿ ਚੋਰ ਉਨਾਂ ਦੀ ਦੁਕਾਨ ਦੇ ਸ਼ਟਰ ਪੱੁਟ ਰਹੇ ਸਨ ਤੇ ਜਦੋ ਉਹ ਮੌਕੇ ‘ਤੇ ਪਹੁੰਚੇ ਤਾਂ ਚੋਰ ਮੌਕੇ ਤੋਂ ਭੱਜ ਗਏ। ਉਨਾਂ ਕਿਹਾ ਕਿ ਚੋਰ ਉਨਾਂ ਦੀ ਦੁਕਾਨ ਵਿੱਚੋਂ 5 ਤੋਂ 7 ਹਜਾਰ ਰੁਪਏ ਦੀ ਨਗਦੀ ਚੈਕ ਬੁੱਕ, ਐੱਫ.ਡੀ ਆਦ ਤੇ ਹੱਥ ਸਾਫ ਕਰ ਲਏ।ਇਸੇ ਤਰਾਂ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਨਜਦੀਕ ਸਥਿਤ ਬਿੱਟੂ ਇਲਕਟ੍ਰੋਨਿਕਸ ਅਤੇ ਇੱਕ ਹੋਰ ਦਫਤਰ ਦੇ ਵੀ ਚੋਰਾਂ ਵੱਲੋਂ ਸ਼ਟਰ ਪੁੱਟੇ ਗਏ। ਰਾਹਤ ਦੀ ਗੱਲ ਇਹ ਰਹੀ ਕਿ ਚੋਰ ਇੱਥੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ। ਇਸੇ ਤਰਾਂ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਪੀ.ਕੇ ਵਾਚ ਕੰਪਨੀ ਨੂੰ ਜਿੱਥੋ ਕਿ ਚੋਰ ਹਜਾਰਾ ਰੁਪਏ ਦੇ ਸਮਾਨ ‘ਤੇ ਹੱਥ ਸਾਫ ਕਰ ਗਏ। ਦੁਕਾਨ ਦੇ ਮਾਲਿਕ ਦੇ ਮਾਲਿਕ ਪਵਨ ਕੁਮਾਰ ਨੇ ਦੱਸਿਆ ਕਿ ਚੋਰ ਦੁਕਾਨ ਵਿੱਚੋਂ ਇਨਵੈਟਰ ਬੈਟਰੀ ਅਤੇ ਇੱਕ ਡੀ.ਵੀ.ਆਰ ਲੈ ਕੇ ਫਰਾਰ ਹੋ ਗਏ।ਇਸੇ ਤਰਾਂ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਸ਼ਰਮਾਂ ਮੈਡੀਕਲ ਹਾਲ ਨੂੰ ਜਿੱਥੋ ਕਿ ਚੋਰ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕੀਮਤੀ ਸਮਾਨ ‘ਤੇ ਹੱਥ ਸਾਫ ਕਰਕੇ ਫਰਾਰ ਹੋ ਗਏ। ਦੁਕਾਨ ਦੇ ਮਾਲਿਕ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਸਵੇਰੇ ਸਵਾ ਪੰਜ ਵਜੇ ਪਤਾ ਲੱਗਾ ਕਿ ਉਨਾਂ ਦੀ ਦੁਕਾਨ ‘ਤੇ ਚੋਰੀ ਹੈ ਤੇ ਚੋਰ ਉਨਾਂ ਦੀ ਦੁਕਾਨ ਤੋਂ ਇੱਕ ਇਨਵੈਟਰ ਬੈਟਰੀ ਅਤੇ 20 ਹਜਾਰ ਰੁਪਏ ਦੀ ਨਗਦੀ ਲੈ ਗਏ।ਇਸੇ ਤਰਾਂ ਚੋਰਾਂ ਨੇ ਨਿਸ਼ਾਨਾ ਬਣਾਇਆ ਓਬਰਾਏ ਮੈਡੀਕਲ ਸਟੋਰ ਨੂੰ ਜਿੱਥੋ ਕਿ ਚੋਰ ਹਜ਼ਾਰਾਂ ਰੁਪਏ ਦੇ ਸਮਾਨ ਅਤੇ ਨਗਦੀ ‘ਤੇ ਹੱਥ ਸਾਫ ਕਰਕੇ ਫਰਾਰ ਹੋ ਗਏ। ਦੁਕਾਨ ਮਾਲਿਕ ਅਸ਼ੋਕ ਓਬਰਾਏ ਨੇ ਦੱਸਿਆ ਕਿ ਚੋਰ ਉਨਾਂ ਦੀ ਦੁਕਾਨ ਤੋਂ ਇਨਵਰਟਰ ਬੈਟਰੀ ਅਤੇ 11 ਹਜਾਰ ਰੁਪਏ ਦੀ ਨਗਦੀ ‘ਤੇ ਹੱਥ ਸਾਫ ਕਰ ਗਏ। ਇਨਾਂ ਚੋਰੀ ਦੀਆਂ ਵਾਰਦਾਤਾ ਸਬੰਧੀ ਗੱਲਬਾਤ ਕਰਦਿਆ ਥਾਣਾ ਸਿਟੀ ਦੇ ਸਬ ਇੰਸਪੈਕਟਰ ਭਾਰਤ ਭੂਸ਼ਨ ਨੇ ਦੱਸਿਆ ਕਿ ਜਿਆਦਾ ਤਰ ਚੋਰੀ ਦੇ ਪੀੜਤਾਂ ਵੱਲੋ ਇਨਾਂ ਵਾਰਦਾਤਾਂ ਨੂੰ ਸਵੀਫਟ ਕਾਰ ਸਵਾਰ 4 ਵਿਅਕਤੀਆ ਵੱਲੋਂ ਅੰਜਾਮ ਦੇਣ ਦੀ ਗੱਲ ਆਖੀ ਗਈ ਹੈ ਜਦ ਕਿ ਸੀ.ਸੀ.ਟੀ.ਵੀ ਵਿੱਚ ਵੀ ਸਵੀਫਟ ਕਾਰ ਸਵਾਰ 4 ਵਿਅਕਤੀ ਦਿਖਾਈ ਦੇ ਰਹੇ ਹਨ ਜਿਨਾਂ ਦੀ ਪੁਲਿਸ ਵੱਲੋ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਨਾਂ ਚੋਰੀ ਦੀਆ ਵਾਰਦਾਤਾਂ ਹੱਲ ਕਰਕੇ ਚੋਰਾਂ ਨੂੰ ਸਲਾਖਾ ਪਿੱਛੇ ਪਹੁੰਚਾਇਆ ਜਾਵੇਗਾ।