ਚੰਡੀਗੜ੍ਹ, 20 ਸਤੰਬਰ – ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਪੱਤਰਕਾਰ ਵਾਰਤਾ ਕੀਤਾ, ਜਿਸ ਵਿਚ ਉਨ੍ਹਾਂ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਗਰੀਬਾਂ ਦਾ ਪਾਣੀ ਦਾ ਬਿੱਲ ਮਾਫ ਹੋਵੇਗਾ।ਪਿੰਡਾਂ ‘ਚ ਹੁਣ ਪਾਣੀ ਦਾ ਬਿੱਲ ਨਹੀਂ ਆਵੇਗਾ ਤੇ ਪਿਛਲੇ 5 ਸਾਲ ਦਾ ਬਕਾਇਆ ਵੀ ਮਾਫ ਕੀਤਾ ਜਾਵੇਗਾ ਜਦਕਿ ਸ਼ਹਿਰਾਂ ਲਈ ਵੀ ਜਲਦ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ 18 ਸੂਤਰੀ ਏਜੰਡੇ ‘ਤੇ ਕੰਮ ਕਰੇਗੀ, ਰੇਤ ਮਾਫੀਆ ‘ਤੇ ਅੱਜ ਹੀ ਫੈਸਲਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ‘ਚ ਬਿਜਲੀ ਦੀਆਂ ਕੀਮਤਾਂ ਘੱਟ ਹੋਣਗੀਆਂ। ਮੁੱਖ ਮੰਤਰੀ ਨੇ ਸਾਰੇ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੇ ਮਸਲੇ ਹੱਲ ਹੋਣਗੇ ਤੇ ਪੱਕਾ ਹੋਣ ਵਾਲੇ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਡੀ.ਸੀ ਦਾ ਲੋਕਾਂ ਨੂੰ ਮਿਲਣ ਦਾ ਸਮਾਂ ਫਿਕਸ ਹੋਵੇਗਾ।