ਕੌਮੀ ਸੇਵਕ ਰਾਮਲੀਲਾ ਅਤੇ ਤਿਓਹਾਰ ਕਮੇਟੀ ਦੀ ਕਾਰਜਕਾਰਣੀ ਦਾ ਹੋਇਆ ਐਲਾਨ ,ਅਰੁਣ ਖੋਸਲਾ ਪ੍ਰਧਾਨ, ਰਾਜੇਸ਼ ਸ਼ਰਮਾ ਬਣੇ ਜਨਰਲ ਸਕੱਤਰ

ਫਗਵਾੜਾ 20 ਸਤੰਬਰ ( ) ਕੌਮੀ ਸੇਵਕ ਰਾਮਲੀਲਾ ਅਤੇ ਤਿਓਹਾਰ ਕਮੇਟੀ ਰਜਿ. ਫਗਵਾੜਾ ਦੀ ਮੀਟਿੰਗ ਮੰਦਿਰ ਸ੍ਰੀ ਹਨੁਮਾਨਗੜ੍ਹੀ ਵਿਖੇ ਕਮੇਟੀ ਚੇਅਰਮੈਨ ਬਲਦੇਵ ਰਾਜ ਸ਼ਰਮਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅਗਲੇ ਇਕ ਸਾਲ ਲਈ ਨਵੀਂ ਕਾਰਜਕਾਰਣੀ ਦਾ ਐਲਾਨ ਕਰਦਿਆਂ ਅਰੁਣ ਖੋਸਲਾ ਨੂੰ ਪ੍ਰਧਾਨ ਜਦਕਿ ਰਾਜੇਸ਼ ਸ਼ਰਮਾ ਅਤੇ ਪਰਮਜੀਤ ਪੰਮਾ ਨੂੰ ਜਨਰਲ ਸਕੱਤਰ ਐਲਾਨਿਆ ਗਿਆ। ਮੁਕੇਸ਼ ਸ਼ਰਮਾ, ਸ਼ਿਵ ਕਨੌਜੀਆ ਤੇ ਵਿਨੋਦ ਸੂਦ ਕਮੇਟੀ ਦੇ ਡਾਇਰੈਕਟਰ ਹੋਣਗੇ। ਉਪ ਪ੍ਰਧਾਨਾਂ ਦੀ ਜਿੰਮੇਵਾਰੀ ਰਵਿੰਦਰ ਕੁਮਾਰ, ਬਲਰਾਮ ਸ਼ਰਮਾ, ਇੰਦਰਜੀਤ ਕਰਵਲ ਨੂੰ ਦਿੱਤੀ ਗਈ। ਹੋਰ ਨਿਯੁਕਤੀਆਂ ਵਿਚ ਸੋਪਾਨ ਖੋਸਲਾ, ਨਰਿੰਦਰ ਸ਼ਰਮਾ, ਅਮਿਤ ਵਰਮਾ, ਬਲਵੰਤ ਬਿੱਲੂ ਤੇ ਵਿਕਰਮ ਸ਼ਰਮਾ ਨੂੰ ਸਕੱਤਰ, ਰਮੇਸ਼ ਧੀਮਾਨ ਤੇ ਬਲਵੰਤ ਬਿੱਲੂ ਨੂੰ ਸਟੇਜ ਸਕੱਤਰ ਦੀ ਜਿੰਮੇਵਾਰੀ ਸੰਭਾਲੀ ਗਈ। ਸਵਾਗਤੀ ਕਮੇਟੀ ਵਿਚ ਰਵਿੰਦਰ ਗੁਪਤਾ, ਰੂਪ ਲਾਲ, ਸੌਰਵ ਪੁਰੀ ਸ਼ਾਮਲ ਹਨ। ਜਨਰਲ ਮੈਨੇਜਰ ਤਰਸੇਮ ਲਾਲ ਸੁਮਨ ਸਟੇਜ, ਸਟੋਰ ਤੇ ਸੀਨਰੀ ਦਾ ਕੰਮਕਾਜ ਵੀ ਦੇਖਣਗੇ। ਪ੍ਰਬੰਧਕਾਂ ‘ਚ ਕਿਸ਼ੋਰ ਹੀਰ ਤੇ ਪ੍ਰਦੀਪ ਸ਼ਰਮਾ ਨੂੰ ਸਟੇਜ ਤੇ ਸੀਨਰੀ ਦੀ ਸੇਵਾ ਦਿੱਤੀ ਗਈ ਹੈ। ਸੀਨਰੀ ਇੰਚਾਰਜ ਬਲਜੀਤ ਸੁਮਨ, ਅੰਕੁਰ, ਸੌਰਵ, ਪਰਮਜੀਤ, ਸਾਹਿਲ, ਸਟੇਜ ਇੰਚਾਰਜ ਲਵਲੀ ਕੁਮਾਰ, ਸੁਰਿੰਦਰ ਸੁਮਨ, ਰਾਮਪਾਲ ਸੁਮਨ, ਕਰਨ ਤੇ ਅਮਿਤ, ਮਿਊਜ਼ਿਕ ਇੰਚਾਰਜ ਨਿਸ਼ਾਂਤ ਸ਼ਰਮਾ ਤੇ ਨਰਿੰਦਰ ਸਿੰਘ, ਸਟੋਰ ਇੰਚਾਰਜ ਅਸ਼ੋਕ ਕੁਮਾਰ, ਸਟੋਰ ਸਹਾਇਕ ਦਵਿੰਦਰ ਸੁਮਨ ਬੱਬੀ ਤੇ ਨਿੱਕੀ ਖੋਸਲਾ ਰਿੱਕੀ, ਪੰਡਾਲ ਇੰਚਾਰਜ ਮੁਨੀਸ਼ ਬਾਂਸਲ ਤੇ ਨੀਰਜ ਬਾਂਸਲ, ਲੰਗਰ ਇੰਚਾਰਜ ਗੁਰਦੀਪ ਸੈਣੀ, ਰਮਨ ਕੁਮਾਰ ਤੇ ਚਰਨਜੀਤ, ਲਾਈਟ ਇੰਚਾਰਜ ਚੰਦਰ ਕਨੌਜੀਆ ਸਮੇਤ ਟੀਮ ਹੋਣਗੇ। ਇਸ ਤੋਂ ਇਲਾਵਾ ਸ਼ਾਮ ਲਾਲ ਗੁਪਤਾ, ਬ੍ਰਹਮਦੱਤ ਸ਼ਰਮਾ, ਮੁਕੰਦ ਲਾਲ ਅੱਗਰਵਾਲ, ਰਾਕੇਸ਼ ਬਾਂਸਲ, ਤਿਲਕਰਾਜ ਕਲੂਚਾ ਤੇ ਕੀਮਤੀ ਲਾਲ ਸ਼ਰਮਾ ਨੂੰ ਸਰਪ੍ਰਸਤ ਜਦਕਿ ਸਲਾਹਕਾਰ ਕਮੇਟੀ ਵਿਚ ਸ੍ਰੀ ਸ਼ਾਮ ਲਾਲ ਗੁਪਤਾ, ਬਲਦੇਵ ਸ਼ਰਮਾ, ਤੇ ਰਾਕੇਸ਼ ਬਾਂਸਲ ਨੂੰ ਸ਼ਾਮਲ ਕੀਤਾ ਗਿਆ। ਨਵੇਂ ਚੁਣੇ ਗਏ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ ਰਾਮ ਲੀਲਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਰ ਸਾਲ ਦੀ ਤਰ੍ਹਾਂ ਪਹਿਲੇ ਨਵਰਾਤ੍ਰੇ ਸਲਾਨਾ ਰਾਮ ਲੀਲਾ ਦਾ ਸ਼ੁੱਭ ਆਰੰਭ ਕੀਤਾ ਜਾਵੇਗਾ।

adv

Leave a Reply

Your email address will not be published. Required fields are marked *