ਪਟਨਾ, 21 ਸਤੰਬਰ – ਬਿਹਾਰ ਦੇ ਅਰਰਿਆ ‘ਚ ਪੈਂਦੇ ਪਲਾਸੀ ਥਾਣਾ ਖੇਤਰ ‘ਚ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜਦੋਂ ਕਾਰ ਸਵਾਰ ਚਤੁਦਰਸ਼ੀ ਮੇਲਾ ਦੇਖਕੇ ਵਾਪਿਸ ਆ ਰਹੇ ਸਨ ਕਿ ਡਾਲਾ ਪਿੰਡ ਨੇੜੇ ਮੋੜ ਆਉਣ ‘ਤੇ ਕਾਰ ਚਾਲਕ ਕਾਰ ਤੋਂ ਸੰਤੁਲਨ ਗੁਆ ਬੈਠਾ ਤੇ ਬੇਕਾਬੂ ਹੋਣ ਤੋਂ ਬਾਅਦ ਕਾਰ ਪਾਣੀ ਨਾਲ ਭਰੇ ਟੋਏ ਵਿਚ ਜਾ ਡਿੱਗੀ। ਹਾਦਸੇ ਵਿਚ ਕਾਰ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਗੰਭੀਰ ਜਖਮੀਂ ਹੋ ਗਿਆ।