ਨਵੀਂ ਦਿੱਲੀ, 24 ਸਤੰਬਰ – ਦਿੱਲੀ ਦੀ ਰੋਹਿਣੀ ਕੋਰਟ ਦੇ ਅਹਾਤੇ ‘ਚ ਹੋਈ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਸਣੇ 4 ਜਣਿਆਂ ਦੀ ਮੌਤ ਹੋ ਗਈ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਗੈਂਗਸਟਰ ਜਤਿੰਦਰ ਮਾਨ ਗੋਗੀ ਨੂੰ ਪੇਸ਼ੀ ਲਈ ਰੋਹਿਣੀ ਕੋਰਟ ਲਿਆਂਦਾ ਗਿਆ ਸੀ, ਜਿਸ ਉੱਪਰ ਟਿੱਲੂ ਗੈਂਗ ਨੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਵਕੀਲਾਂ ਦੇ ਭੇਸ ਵਿਚ ਆਏ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਵਾਬੀ ਕਾਰਵਾਈ ਦੌਰਾਨ 3 ਹਮਲਾਵਰ ਢੇਰ ਹੋ ਗਏ ਜਦਕਿ ਗੈਂਗਸਟਰ ਜਤਿੰਦਰ ਮਾਨ ਗੋਗੀ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ।