ਫਗਵਾੜਾ, 24 ਸਤੰਬਰ (ਰਮਨਦੀਪ) ਰਾਸ਼ਟਰੀ ਅਲਪ ਸੰਖਿਅਕ ਮੋਰਚਾ ਪੰਜਾਬ ਦੇ ਸਮੂਹ ਮੈਂਬਰਾਂ ਦਾ ਇੱਕ ਵਫਦ ਸਰਬਰ ਗੁਲਾਮ ਸੱਬਾ ਦੀ ਅਗਵਾਈ ਵਿੱਚ ਐੱਸ.ਡੀ.ਐੱਮ ਫਗਵਾੜਾ ਕੁਲਪ੍ਰੀਤ ਸਿੰਘ ਨੂੰ ਉਨਾਂ ਦੇ ਦਫਤਰ ਵਿਖੇ ਮਿਲਿਆ।ਇਸ ਮੌਕੇ ਮੋਰਚੇ ਦੇ ਪੰਜਾਬ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਬੀਤੇ ਦਿਨੀ ਯੂ.ਪੀ ਸਰਕਾਰ ਵੱਲੋਂ ਮੌਲਾਨਾ ਕਲੀਮ ਸਦੀਕੀ ਜੋ ਕਿ ਇੱਕ ਵਧੀਆ ਤੇ ਬਜ਼ੁਰਗ ਇਨਸਾਨ ਹਨ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ ਭੇਜ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਖੇ ਤਬਲੀਕ ਜਮਾਤ ਦੇ ਕੁੱਝ ਲੋਕ ਜੋ ਕਿ ਰਿਆਜਨ ਸਦੀਕੀ ਦੇ ਘਰ ਵਿੱਚ ਬੈਠੇ ਸਨ ਤੇ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਨਾਅਰੇ ਬਾਜੀ ਕੀਤੀ ਗਈ ਹੈ ਜੋ ਨਿੰਦਣਯੋਗ ਹੈ। ਇਸ ਦੌਰਾਨ ਵਫਦ ਨੇ ਐੱਸ.ਡੀ.ਐੱਮ ਫਗਵਾੜਾ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂਅ ‘ਤੇ 2 ਮੰਗ ਪੱਤਰ ਦਿੰਦੇ ਹੋਏ ਮੌਲਾਨਾ ਕਲੀਮ ਸਦੀਕੀ ਨੂੰ ਰਿਹਾਅ ਕਰਨ ਅਤੇ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨਾਂ ਮੰਗ ਕੀਤੀ ਕਿ ਜੀਵਣਪੁਰ ਗੁਜਰਾ ਵਿਖੇ ਜੋ ਸ਼ਰਾਰਤੀ ਅਨਸਰਾਂ ਵੱਲੋਂ ਮਸਜਿਦ ਦਾ ਕੰਮ ਰੁਕਵਾਇਆ ਗਿਆ ਹੈ ਉਸ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ।